ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ

Jalandhar: chicken order Going SWIGGY delivery boy Strangled
ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ

ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ:ਜਲੰਧਰ : ਜਲੰਧਰ ਦੇ ਪਟੇਲ ਚੌਕ ਸਥਿਤ ਇੱਕ ਰੈਸਤਰਾਂ ਤੋਂ ਚਿਕਨ ਦਾ ਆਰਡਰ ਲੈ ਕੇ ਵਾਪਸ ਜਾ ਰਹੇ ਸਵਿਗੀ ਡਿਲਿਵਰੀ ਬੁਆਏ ‘ਤੇ ਕੁੱਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਦੇਖ ਕੇ ਹਮਲਾਵਰ ਕਾਰ ‘ਚ ਬੈਠ ਕੇ ਫਰਾਰ ਹੋ ਗਏ।ਪੀੜਤ ਨੌਜਵਾਨ ਦੀ ਪਛਾਣ ਹਰਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਭਾਈ ਦੀਪ ਸਿੰਘ ਨਗਰ ਵਜੋਂ ਹੋਈ ਹੈ।

Jalandhar: chicken order Going SWIGGY delivery boy Strangled

ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ

ਪੀੜਤ ਨੌਜਵਾਨ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਗਾਹਕ ਦਾ ਆਰਡਰ ਲੈਣ ਲਈ ਐਤਵਾਰ ਦੇਰ ਰਾਤ ਨੂੰ ਰੈਸਤਰਾਂ ਆਇਆ ਸੀ।ਜਦੋਂ ਉਸ ਨੇ ਰੇਸਤਰਾ ਤੋਂ ਆਰਡਰ ਫੜਿਆ ਤਾਂ ਕੁੱਝ ਨੌਜਵਾਨਾਂ ਨੇ ਉਸ ਦੇ ਹੱਥੋਂ ਆਰਡਰ ਖੋਹ ਕੇ ਸੁੱਟ ਦਿੱਤਾ ਅਤੇ ਉਸ ਨੂੰ ਸਵੀਗੀ ਦਾ ਆਈ.ਡੀ. ਕਾਰਡ ਦਿਖਾਉਣ ਲਈ ਕਿਹਾ।ਜਦੋਂ ਉਸ ਨੇ ਆਪਣੇ ਮੋਬਾਇਲ ‘ਚ ਸਵੀਗੀ ਦਾ ਆਈ.ਡੀ. ਵੀ ਦਿਖਾਈ ਤਾਂ ਉਕਤ ਨੌਜਵਾਨਾਂ ਨੇ ਉਸ ਦਾ ਮੋਬਾਇਲ ਵੀ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸ ਦੇ ਹੱਥ ‘ਚ ਚਿਕਨ ਫੜਨ ਨੂੰ ਲੈ ਕੇ ਉਸਦੀ ਕੁੱਟਮਾਰ ਕੀਤੀ।

Jalandhar: chicken order Going SWIGGY delivery boy Strangled

ਚਿਕਨ ਦਾ ਆਰਡਰ ਲੈ ਕੇ ਜਾ ਰਹੇ SWIGGY ਦੇ ਡਿਲਿਵਰੀ ਬੁਆਏ ਦੀ ਕੁੱਟਮਾਰ

ਇਸ ਦੌਰਾਨ ਨੇੜਿਓਂ ਲੰਘ ਰਹੇ ਇਕ ਵਿਅਕਤੀ ਨੇ ਉਸ ਨੂੰ ਬਚਾਇਆ ਅਤੇ ਲੋਕਾਂ ਨੂੰ ਦੇਖ ਕੇ ਮੁਲਜ਼ਮ ਉਥੋਂ ਫਰਾਰ ਹੋ ਗਏ।ਇਸ ਤੋਂ ਬਾਅਦ ਸਵੀਗੀ ਡਿਲਿਵਰੀ ਬੁਆਏ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।ਇਸ ਸਬੰਧੀ ਏਐੱਸਆਈ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
-PTCNews