ਜਲੰਧਰ : ਆਸਟ੍ਰੇਲੀਆ ਤੋਂ ਆਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਕੀ ਹੋਵੇਗਾ ਮਾਮਲਾ ?
ਜਲੰਧਰ : ਆਸਟ੍ਰੇਲੀਆ ਤੋਂ ਆਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਕੀ ਹੋਵੇਗਾ ਮਾਮਲਾ ? :ਜਲੰਧਰ : ਜਲੰਧਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਸੱਲਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਭਿਸ਼ੇਕ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। [caption id="attachment_274509" align="aligncenter" width="300"] ਜਲੰਧਰ : ਆਸਟ੍ਰੇਲੀਆ ਤੋਂ ਆਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਕੀ ਹੋਵੇਗਾ ਮਾਮਲਾ ?[/caption] ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਪਰਤਿਆ ਨੌਜਵਾਨ ਅਭਿਸ਼ੇਕ ਸੱਲਣ ਜਲੰਧਰ ਦੇ ਅੰਬੇਦਕਰ ਨਗਰ ਵਿਚ ਰਹਿੰਦਾ ਸੀ।ਅਜੇ ਚਾਰ ਦਿਨ ਪਹਿਲਾਂ ਹੀ ਉਹ ਆਸਟ੍ਰੇਲੀਆ ਤੋਂ ਅਪਣੇ ਘਰ ਵਿਚ ਆਇਆ ਸੀ।ਐਤਵਾਰ ਰਾਤ ਦੇ ਸਮੇਂ ਉਹ ਅਪਣੇ ਕਮਰੇ ਵਿਚ ਸੌਂ ਗਿਆ ਸੀ।ਇਸ ਤੋਂ ਬਾਅਦ ਦੇਰ ਰਾਤ ਨੂੰ ਹੀ ਅਭਿਸ਼ੇਕ ਸੱਲਣ ਨੇ ਫਾਹਾ ਲੈ ਕੇ ਅਪਣੀ ਜਾਨ ਦੇ ਦਿੱਤੀ ਹੈ।ਇਸ ਘਟਨਾ ਬਾਰੇ ਜਦੋਂ ਸਵੇਰੇ ਘਰ ਵਾਲਿਆਂ ਨੂੰ ਪਤਾ ਚਲਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। [caption id="attachment_274513" align="aligncenter" width="300"] ਜਲੰਧਰ : ਆਸਟ੍ਰੇਲੀਆ ਤੋਂ ਆਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਕੀ ਹੋਵੇਗਾ ਮਾਮਲਾ ?[/caption] ਜਾਣਕਾਰੀ ਅਨੁਸਾਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ਦੇ ਚਲਦਿਆਂ ਅਭਿਸ਼ੇਕ ਕਾਫੀ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਸੀ ,ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews