ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

Jalandhar constable Quarter female constable Rape
ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ :ਜਲੰਧਰ : ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਰਹਿਣ ਵਾਲੇ ਇੱਕ ਕਾਂਸਟੇਬਲ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਹੈ , ਜਿਸ ਨੇ ਭੈਣ -ਭਰਾ ਦੇ ਰਿਸ਼ਤੇਨੂੰ ਤਾਰ -ਤਾਰ ਕਰ ਦਿੱਤਾ ਹੈ। ਜਲੰਧਰ ਦੇ ਪੀ.ਏ.ਪੀ. ਕੈਂਪਸ ਵਿੱਚ ਤਾਇਨਾਤ ਇੱਕ ਕਾਂਸਟੇਬਲ ਨੇ ਪਹਿਲਾਂ ਆਪਣੀ ਮਹਿਲਾ ਸਾਥੀ ਕਾਂਸਟੇਬਲ ਤੋਂ ਉਸਦੇ ਕਾਂਸਟੇਬਲ ਪਤੀ ਦੇ ਸਾਹਮਣੇ ਰੱਖੜੀ ਬਣਵਾਈ ਅਤੇ ਉਸਨੂੰ ਆਪਣੀ ਭੈਣ ਬਣਾਇਆ ,ਜਿਸ ਤੋਂ ਬਾਅਦ ਉਸ ਨਾਲ ਜਬਰ ਜ਼ਨਾਹ ਕੀਤਾ ਹੈ।

Jalandhar constable Quarter female constable Rape
ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

ਇਸ ਦੌਰਾਨ ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਅਗਸਤ 2018 ਨੂੰ ਦਿਨੇਸ਼ ਨੇ ਰੱਖੜੀ ਵਾਲੇ ਦਿਨ ਘਰ ਆ ਕੇ ਉਸ ਤੋਂ ਉਸਦੇ ਪਤੀ ਦੇ ਸਾਹਮਣੇ ਰੱਖੜੀ ਬਣਵਾਈ ਸੀ। ਜਿਸ ਤੋਂ ਬਾਅਦ ਦਿਨੇਸ਼ ਉਸਦੇ ਕੋਲ ਆਉਂਦਾ ਰਿਹਾ ਪਰ 14 ਮਾਰਚ 2019 ਨੂੰ ਉਹ ਉਸਦੇ ਕੁਆਟਰ ਵਿੱਚ ਆਇਆ। ਜਿੱਥੇ ਦਿਨੇਸ਼ ਨੇ ਉਸ ਨੂੰ ਬਦਾਮਾਂ ਵਿੱਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਿਸਦੇ ਬਾਅਦ ਦਿਨੇਸ਼ ਨੇ ਕੁਆਟਰ ਵਿੱਚ ਹੀ ਉਸਦੇ ਨਾਲ ਜਬਰ ਜ਼ਨਾਹ ਕੀਤਾ ਅਤੇ ਇਸ ਦੌਰਾਨ ਦਿਨੇਸ਼ ਦਾ ਇਕ ਹੋਰ ਸਾਥੀ ਕਾਂਸਟੇਬਲ ਸ਼ਿਵ ਨਰਾਇਣ ਵੀ ਉਸਦੇ ਨਾਲ ਸੀ।ਜਿਸਦੇ ਬਾਅਦ ਉਹ ਦੋਵੇਂ ਫਰਾਰ ਹੋ ਗਏ ।

Jalandhar constable Quarter female constable Rape

ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

ਇਸ ਦੇ ਨਾਲ ਹੀ ਪੀੜਤ ਔਰਤ ਨੇ ਦੱਸਿਆ ਕਿ ਉਸਦੇ ਨਾਲ ਜਬਰ ਜ਼ਨਾਹ ਕਰਨ ਦੇ ਬਾਅਦ ਦਿਨੇਸ਼ ਕਾਫ਼ੀ ਦੇਰ ਤੱਕ ਉਸਨੂੰ ਬਲੈਕਮੇਲ ਕਰਦਾ ਰਿਹਾ ਹੈ। ਉਹ ਉਸਨੂੰ ਕਹਿੰਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਉਸਨੂੰ ਬਦਨਾਮ ਕਰ ਦੇਵੇਗਾ ਤੇ ਜਾਨੋਂ ਮਾਰ ਦੇਵੇਗਾ। ਉਸਦੇ ਬਲੈਕਮੇਲਿੰਗ ਕਾਰਨ ਉਸਨੇ ਕੁੱਝ ਮਹੀਨੇ ਤਾਂ ਕਿਸੇ ਨੂੰ ਕੁੱਝ ਨਹੀਂ ਦੱਸਿਆ ਪਰ 1 ਦਿਨ ਉਸਦੇ ਪਤੀ ਨੂੰ ਸਭ ਕੁੱਝ ਪਤਾ ਚੱਲ ਲਗ ਗਿਆ।

Jalandhar constable Quarter female constable Rape

ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

ਇਸ ਮਾਮਲੇ ਵਿੱਚ ਥਾਣਾ ਕੈਂਟ ਦੀ ਪੁਲਿਸ ਨੇ ਮੁਲਜ਼ਮ ਦਿਨੇਸ਼ ਅਤੇ ਸਾਥੀ ਕਾਂਸਟੇਬਲ ਸ਼ਿਵ ਨਰਾਇਣ ਚੀਨੂ ਖਿਲਾਫ਼ ਪੀੜਤ ਮਹਿਲਾ ਕਾਂਸਟੇਬਲ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਹੈ।ਇਸ ਮਾਮਲੇ ਸਬੰਧੀ ਏ.ਸੀ.ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਹੋਣ ਤੋਂ ਬਾਅਦ ਦੋਵੇ ਮੁਲਜ਼ਮ ਫਰਾਰ ਹਨ ।
-PTCNews