Thu, Apr 25, 2024
Whatsapp

ਡੀਜੇ ਵਾਲੇ ਤੋਂ ਦੁਖੀ ਡਾਂਸਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Written by  Shanker Badra -- August 15th 2018 06:47 PM
ਡੀਜੇ ਵਾਲੇ ਤੋਂ ਦੁਖੀ ਡਾਂਸਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਡੀਜੇ ਵਾਲੇ ਤੋਂ ਦੁਖੀ ਡਾਂਸਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਡੀਜੇ ਵਾਲੇ ਤੋਂ ਦੁਖੀ ਡਾਂਸਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਜਲੰਧਰ ਵਿੱਚ ਆਰਕੈਸਟਰਾ ਦਾ ਕੰਮ ਕਰਣ ਵਾਲੀ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਲੜਕੀ ਨੇ ਘਰ 'ਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ।ਮ੍ਰਿਤਕ ਲੜਕੀ ਦੀ ਪਹਿਚਾਣ 25 25 ਸਾਲਾ ਆਰਤੀ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਲੜਕੀ ਦੀ ਆਤਮ ਹੱਤਿਆ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ।ਦੱਸਿਆ ਜਾ ਰਿਹਾ ਹੈ ਕਿ ਉਸਦੇ ਸੁਸਾਇਡ ਕਰਨ ਤੋਂ ਪਹਿਲਾਂ ਡੀਜੇ ਵਾਲਾ ਇੱਕ ਮੁੰਡਾ ਘਰ ਆਇਆ ਸੀ। ਮ੍ਰਿਤਕਾ ਦੀ ਮਾਂ ਨੀਰੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਫੈਕਟਰੀ ਵਿੱਚ ਕੰਮ ਕਰਦੀ ਹੈ।ਆਰਤੀ ਕਾਫ਼ੀ ਸਮੇਂ ਤੋਂ ਆਰਕੈਸਟਰਾ ਦਾ ਕੰਮ ਕਰਦੀ ਸੀ।ਉਸ ਦਿਨ ਉਹ ਸ਼ਾਮ ਨੂੰ ਫੈਕਟਰੀ ਵਿੱਚ ਕੰਮ ਉੱਤੇ ਗਈ ਸੀ ਅਤੇ ਉਸਦੀ ਪੋਤੀ ਆਰਤੀ ਨਾਲ ਘਰ ਵਿੱਚ ਇਕੱਲੀ ਸੀ।ਉਸਦੀ ਪੋਤੀ ਨੇ ਨੀਰੂ ਨੂੰ ਦੱਸਿਆ ਕਿ ਆਰਤੀ ਨੂੰ ਮਿਲਣ ਦੀਪੂ ਨਾਮ ਦਾ ਮੁੰਡਾ ਆਇਆ ਸੀ ਜਿਸ ਨੇ ਉਸਦੇ ਨਾਲ ਕਾਫ਼ੀ ਦੇਰ ਤੱਕ ਵਿਵਾਦ ਕੀਤਾ ਅਤੇ ਚਲਾ ਗਿਆ।ਉਸਦੇ ਜਾਂਦੇ ਹੀ ਆਰਤੀ ਨੇ ਚੁੰਨੀ ਬੰਨ੍ਹ ਪੰਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। -PTCNews


Top News view more...

Latest News view more...