Tue, Apr 23, 2024
Whatsapp

ਦਸੂਹਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਇੱਕ ਗੰਭੀਰ ਜ਼ਖਮੀ

Written by  Joshi -- October 13th 2018 08:44 AM -- Updated: October 13th 2018 11:41 AM
ਦਸੂਹਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਇੱਕ ਗੰਭੀਰ ਜ਼ਖਮੀ

ਦਸੂਹਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਇੱਕ ਗੰਭੀਰ ਜ਼ਖਮੀ

ਦਸੂਹਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਇੱਕ ਗੰਭੀਰ ਜ਼ਖਮੀ ਜਲੰਧਰ: ਪਿਛਲੇ ਕੁੱਝ ਸਮੇਂ ਤੋਂ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਬੈਠੇ ਹਨ। ਅਜਿਹਾ ਇੱਕ ਮਾਮਲਾ ਦਸੂਹਾ ਦਾ ਹੈ, ਜਿੱਥੇ ਦਸੂਹਾ-ਹਾਜੀਪੁਰ ਚੌਕ ਵਿਖੇ ਇੱਕ ਆਲਟੋ ਕਾਰ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਬਾਰੇ ਹੋਇਆ ਵੱਡਾ ਖੁਲਾਸਾ ਸੂਤਰਾਂ ਮੁਤਾਬਕ ਮ੍ਰਿਤਕ ਦੀ ਪਹਿਚਾਣ ਰਾਕੇਸ਼ ਰਾਜ਼ਦਾਨ ਵਜੋਂ ਹੋਈ ਹੈ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ,ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। —PTC News


Top News view more...

Latest News view more...