Advertisment

ਜਲੰਧਰ ਅਦਾਲਤ ਵੱਲੋਂ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਖਾਰਜ

author-image
Riya Bawa
Updated On
New Update
ਜਲੰਧਰ ਅਦਾਲਤ ਵੱਲੋਂ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਖਾਰਜ
Advertisment
publive-image
Advertisment
ਜਲੰਧਰ: ਧਾਰਮਿਕ ਭਾਵਨਾਵਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਾਲੇ ਮਾਮਲੇ ਵਿਚ ਅੱਜ ਗੁਰਦਾਸ ਮਾਨ ਦੀ ਜ਼ਮਾਨਤ ਦੀ ਅਪੀਲ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ। ਸਿੱਖ ਜਥੇਬੰਦੀਆਂ ਗੁਰਦਾਸ ਮਾਨ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦੱਸ ਦੇਈਏ ਕਿ ਗੁਰਦਾਸ ਮਾਨ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅੱਜ ਜਲੰਧਰ ਸੈਸ਼ਨ ਕੋਰਟ ਵਿਚ ਐਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਨੇ ਗੁਰਦਾਸ ਮਾਨ ਦੇ ਵਕੀਲ ਵਲੋਂ ਦਿੱਤੀ ਜ਼ਮਾਨਤ ਦੀ ਅਪੀਲ 'ਤੇ ਫ਼ੈਸਲਾ ਦਿੰਦੇ ਹੋਏ ਜ਼ਮਾਨਤ ਰੱਦ ਕਰ ਦਿੱਤੀ ਹੈ। Evergreen songs by Gurdas Maan that make him the legend he is - Lifestyle News ਦੱਸਣਯੋਗ ਹੈ ਕਿ ਬੀਤੇ ਦਿਨੀ ਮੰਗਲਵਾਰ ਨੂੰ ਗੁਰਦਾਸ ਮਾਨ ਅਤੇ ਸਿੱਖ ਸੰਗਠਨਾਂ ਦੇ ਵਕੀਲਾਂ ਵਿਚਕਾਰ ਅਗਾਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਬੁੱਧਵਾਰ ਦੀ ਤਰੀਕ ਦਿੱਤੀ ਸੀ। 20 ਅਗਸਤ ਨੂੰ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਾਲਾਨਾ ਮੇਲੇ 'ਚ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਇਸ ਕਾਰਨ ਸਿੱਖ ਜਥੇਬੰਦੀਆਂ ਨਾਰਾਜ਼ ਹੋ ਗਈਆਂ। ਮਾਮਲਾ ਭੱਖਦਾ ਵੇਖ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਕੇ ਇਸ ਲਈ ਮਾਫ਼ੀ ਵੀ ਮੰਗ ਲਈ ਸੀ। publive-image ਮੰਗਲਵਾਰ ਨੂੰ ਸੁਣਵਾਈ ਦੌਰਾਨ ਸਿੱਖ ਜੱਥੇਬੰਦੀਆਂ ਦੇ ਵਕੀਲਾਂ ਪਰਮਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਗੁਰਦਾਸ ਮਾਨ ਨੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਮੇਲੇ 'ਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ, ਜਿਸ ਨਾਲ ਨਾ ਸਿਰਫ਼ ਪੰਜਾਬ, ਸਗੋਂ ਦੇਸ਼-ਵਿਸ਼ਵ ਦੇ ਹਰ ਕੋਨੇ 'ਚ ਰਹਿਣ ਵਾਲੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜੇਕਰ ਗੁਰਦਾਸ ਮਾਨ ਨੂੰ ਅਗਾਊਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਸਿੱਖ ਸੰਗਤ ਦਾ ਗੁੱਸਾ ਹੋਰ ਵਧੇਗਾ ਤੇ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਹੈ। publive-image publive-image -PTC News-
punjab-news gurdas-maan gurdas-maan-controversy
Advertisment

Stay updated with the latest news headlines.

Follow us:
Advertisment