ਹੜ੍ਹ ਕਾਰਨ ਸਮਸ਼ਾਨਘਾਟ ‘ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ

Jalandhar district village Gidarpindi youth body cremate
ਹੜ੍ਹ ਕਾਰਨ ਸਮਸ਼ਾਨਘਾਟ 'ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ

ਹੜ੍ਹ ਕਾਰਨ ਸਮਸ਼ਾਨਘਾਟ ‘ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ:ਨਕੋਦਰ : ਪੰਜਾਬ ‘ਚ ਪਿਛਲੇ ਦਿਨੀਂ ਲਗਾਤਰ ਦੋ ਦਿਨ ਪਏ ਮੀਂਹ ਕਰਕੇ ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ।

Jalandhar district village Gidarpindi youth body cremate
ਹੜ੍ਹ ਕਾਰਨ ਸਮਸ਼ਾਨਘਾਟ ‘ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ

ਇਸ ਦੌਰਾਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਜਲੰਧਰ ਜ਼ਿਲ੍ਹੇ ਦੀ ਸਬ-ਡਵੀਜ਼ਨ ਸ਼ਾਹਕੋਟ ਅਤੇ ਨਾਲ ਲੱਗਦੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ ,ਜਿਥੇ ਪਾਣੀ ਨੇ ਲੋਕਾਂ ਦਾ ਘਰੇਲੂ ਸਮਾਨ ਖ਼ਰਾਬ ਕਰ ਦਿੱਤਾ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ।

Jalandhar district village Gidarpindi youth body cremate
ਹੜ੍ਹ ਕਾਰਨ ਸਮਸ਼ਾਨਘਾਟ ‘ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ

ਇਸ ਦੌਰਾਨ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ,ਜਿਸ ਨੇ ਸਭਨਾਂ ਦੀਆਂ ਅੱਖਾਂ ਗਿੱਲੀਆਂ ਕਰ ਦਿੱਤੀਆਂ ਹਨ। ਓਥੇ ਹੜ੍ਹਾਂ ਦਾ ਪਾਣੀ ਸਮਸ਼ਾਨਘਾਟ ਵਿਚ ਭਰ ਜਾਣ ਕਾਰਨ ਲੋਕਾਂ ਨੂੰ ਮ੍ਰਿਤਕਾਂ ਦਾ ਸਸਕਾਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।ਮ੍ਰਿਤਕ ਨੌਜਵਾਨ ਦਾ ਸਸਕਾਰ ਕਰਨ ਲਈ ਕਈ ਕਿਲੋਮੀਟਰ ਦੂਰ ਉੱਚੇ ਪੁਲ ਕੋਲ ਉਸਦਾ ਸਸਕਾਰ ਕੀਤਾ ਗਿਆ ਹੈ।

Jalandhar district village Gidarpindi youth body cremate
ਹੜ੍ਹ ਕਾਰਨ ਸਮਸ਼ਾਨਘਾਟ ‘ਚ ਭਰਿਆ ਪਾਣੀ , ਮ੍ਰਿਤਕ ਨੌਜਵਾਨ ਦਾ ਸੜਕ ਕਿਨਾਰੇ ਕੀਤਾ ਸਸਕਾਰ

ਮਿਲੀ ਜਾਣਕਾਰੀ ਅਨੁਸਾਰ ਪਿੰਡ ਗਿੱਦੜਪਿੰਡੀ ਵਿਚ ਸ਼ਮਸ਼ਾਨਘਾਟ ਵਿਚ ਪਾਣੀ ਭਰ ਜਾਣ ਕਾਰਨ ਮ੍ਰਿਤਕ ਨੌਜਵਾਨ ਦਾ ਉਚੇ ਥਾਂ ਉਤੇ ਸੜਕ ਕਿਨਾਰੇ ਸਸਕਾਰ ਕੀਤਾ ਗਿਆ ਹੈ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨੌਜਵਾਨ ਬਿਮਾਰ ਸੀ, ਜਿਸ ਦੀ ਮੌਤ ਹੋ ਗਈ ਹੈ।
-PTCNews