ਜਲੰਧਰ ਦੂਰਦਰਸ਼ਨ ‘ਚ ਨਵਾਂ ਵਿਵਾਦ, ਮੁਲਾਜ਼ਮਾਂ ਨੇ ਕੀਤੀ ਇਹ ਮੰਗ!

ਜਲੰਧਰ ਦੂਰਦਰਸ਼ਨ ‘ਚ ਇੱਕ ਨਵੇਂ ਵਿਵਾਦ ਨੇ ਜਨਮ ਲੈ ਲਿਆ ਹੈ, ਜਿੱਥੇ ਡਾਇਰੈਕਟਰ ਇੰਦੂ ਵਰਮਾ ਵੱਲੋਂ ੪੦ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ ਹੈ। ਕੱਢੇ ਗਏ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਦੂਰਦਰਸ਼ਨ ਦੇ ਬਾਹਰ ਧਰਨਾ ਦਿੱਤਾ।

ਮੁਲਾਜ਼ਮਾਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਾਡਾ ਦੂਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਹਨਾਂ ਕਿਹਾ ਹੈ ਕਿ ਸਾਨੂੰ ਦੂਰਦਰਸ਼ਨ ਤੋਂ ਡਾਇਰੈਕਟਰ ਇੰਦੂ ਵਰਮਾ ਨੇ ਕੱਢਿਆ ਹੈ।

ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਜਲੰਧਰ ਦੂਰਦਰਸ਼ਨ ਦੇ ਕੁਝ ਅਧਿਕਾਰੀਆਂ ਦੀ ਸ਼ਹਿ ‘ਤੇ ਕੈਜ਼ੂਅਲ ਕਾਨਟਰੈਕਟ ਯੂਨੀਅਨ ਨੇ ਅੱਜ ਤੋਂ ਇਕ ਦੂਰਦਰਸ਼ਨ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਦੂਰਦਰਸ਼ਨ ‘ਤੇ ਪ੍ਰੋਗਰਾਮਾਂ ਲਈ ਪ੍ਰੋਡਿਊਸਰ ਅਕਸਰ ਕੈਜ਼ੂਅਲ ਅਸਾਈਨਮੈਂਟ ‘ਤੇ ਐਂਕਰ ਨੂੰ ਬੁਲਾਉਂਦੇ ਹਨ ਅਤੇ ਭੁਗਤਾਣ ਵੀ ਅਸਾਈਨਮੈਂਟ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

ਸੂਤਰਾਂ ਮੁਤਾਬਕ, ਦੂਰਦਰਸ਼ਨ ਜਲੰਧਰ ਦੀ ਸਾਬਕਾ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ ਖਿਲਾਫ ਜੋ ਸੀ. ਬੀ. ਆਈ. ਜਾਂਚ ਚੱਲ ਰਹੀ ਸੀ, ਉਸ ‘ਚ ਕੁਝ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਨਵੀਂ ਡਾਇਰੈਕਟਰ ਦੇ ਰੂਪ ‘ਚ ਇੰਦੂ ਵਰਮਾ ਅਹੁਦੇ ‘ਤੇ ਹਨ। ਉਹਨਾਂ ਦੇ ਆਉਣ ਨਾਲ ਕੈਜ਼ੂਅਲ ਐਂਕਰ ਦੇ ਰੂਪ ‘ਚ ਚੱਲ ਰਹੀ ਧੋਖਾਧੜੀ ‘ਤੇ ਰੋਕ ਲੱਗੀ ਹੈ ਅਤੇ ਹੁਣ ਮੁਲਾਜ਼ਮਾਂ ਨੇ ਇਸ ਢੰਗ ਨਾਲ ਆਪਣਾ ਰੋਸ ਜਾਹਿਰ ਕਰਨਾ ਸ਼ੁਰੂ ਕੀਤਾ ਹੈ।

—PTC News