ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਹੋਏ ਸਸਪੈਂਡ

Jalandhar Father Anthony Madassary Case Khanna Police Two ASI Suspend
ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਸਸਪੈਂਡ

ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਹੋਏ ਸਸਪੈਂਡ:ਪਟਿਆਲਾ : ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਬੀਤੇ ਦਿਨੀਂ ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਛਾਪਾ ਮਾਰ ਕੇ 9 ਕਰੋੜ 66 ਲੱਖ ਰੁਪਏ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਹੀ ਕਸੂਤੀ ਫ਼ਸ ਗਈ ਹੈ।

Jalandhar Father Anthony Madassary Case Khanna Police Two ASI Suspend
ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਸਸਪੈਂਡ

ਇਸ ਮਾਮਲੇ ਵਿੱਚ ਪਟਿਆਲਾ ਦੇ ਐੈੱਸ.ਐੈੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ ਏ.ਐੈੱਸ.ਆਈ. ਜੋਗਿੰਦਰ ਸਿੰਘ ਅਤੇ ਏ.ਐੈੱਸ.ਆਈ. ਰਾਜਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।ਇਸ ਦੇ ਨਾਲ ਹੀ ਦੋਵਾਂ ਖਿਲਾਫ ਏਅਰਪੋਰਟਸ ‘ਤੇ ਐੈੱਲ.ਓ.ਸੀ. (ਲੁੱਕ-ਆਊਟ ਸਰਕੂਲਰ) ਜਾਰੀ ਕਰ ਦਿੱਤਾ ਹੈ।

Jalandhar Father Anthony Madassary Case Khanna Police Two ASI Suspend
ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਸਸਪੈਂਡ

ਇਸ ਦੌਰਾਨ ਐੱਸ.ਐੈੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਅਤੇ ਮੋਹਾਲੀ ਵਿਖੇ ਕੇਸ ਰਜਿਸਟਰਡ ਹੋਣ ‘ਤੇ ਬਾਅਦ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Jalandhar Father Anthony Madassary Case Khanna Police Two ASI Suspend
ਪੰਜਾਬ ਪੁਲਿਸ ਨੂੰ ਫਾਦਰ ਐਂਥਨੀ ਤੋਂ ਕਰੋੜਾਂ ਰੁਪਏ ਜ਼ਬਤ ਕਰਨੇ ਪਏ ਮਹਿੰਗੇ , 2 ASI ਸਸਪੈਂਡ

ਦੱਸ ਦੇਈਏ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਬੀਤੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਬੀਤੇ ਐਤਵਾਰ ਨੂੰ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ।
-PTCNews