Advertisment

ਜਲੰਧਰ ਦੀ ਮੁਟਿਆਰ ਨੇ ਦੁਬਈ 'ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬ ਦਾ ਨਾਮ ਰੌਸ਼ਨ

author-image
Jashan A
Updated On
New Update
ਜਲੰਧਰ ਦੀ ਮੁਟਿਆਰ ਨੇ ਦੁਬਈ 'ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬ ਦਾ ਨਾਮ ਰੌਸ਼ਨ
Advertisment
ਜਲੰਧਰ ਦੀ ਮੁਟਿਆਰ ਨੇ ਦੁਬਈ 'ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬ ਦਾ ਨਾਮ ਰੌਸ਼ਨ,ਜਲੰਧਰ; ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਇਹ ਮਿਸਾਲ ਇੱਕ ਵਾਰ ਫਿਰ ਜਲੰਧਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕਾਇਮ ਕੀਤੀ ਹੈ। ਦਰਅਸਲ ਬਲਵਿੰਦਰ ਕੌਰ ਨੇ ਦੁਬਈ 'ਚ ਕੌਰਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ ਦੀ ਫਰਸਟ ਰਨਰਅਪ ਦੇ ਨਾਲ-ਨਾਲ ਜੋਬਨਵਤੀ ਮੁਟਿਆਰ ਦਾ ਖਿਤਾਬ ਵੀ ਜਿੱਤਿਆ। ਕਿਹਾ ਜਾ ਰਿਹਾ ਹੈ ਕਿ ਬਲਵਿੰਦਰ ਕੌਰ ਨੂੰ ਕਵਿਤਾਵਾਂ, ਗੀਤ ਲਿਖਣਾ, ਕਿਤਾਬਾਂ ਪੜ੍ਹਨਾ ਅਤੇ ਨਾਲ-ਨਾਲ ਕੋਰਿਓਗ੍ਰਾਫੀ ਦਾ ਸ਼ੌਂਕ ਹੈ ਤੇ ਉਹ ਪਿਛਲੇ 14 ਸਾਲਾਂ ਤੋਂ ਦੁਬਈ 'ਚ ਰਹਿ ਰਹੀ ਹੈ। ਹੋਰ ਪੜ੍ਹੋ: ਹਰਿਆਣਾ ‘ਚ ਚੋਣ ਲੜਨ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ ਇਸ ਮੌਕੇ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਉਪਰਾਲੇ ਲਈ ਉਸ ਨੇ ਆਪਣੀ ਗਿੱਧਾ ਟੀਮ ਰਾਹੀਂ 2017 'ਚ ਪਹਿਲਾ ਅਤੇ 2018 'ਚ ਦੂਜਾ ਸਥਾਨ ਪ੍ਰਾਪਤ ਕਰਕੇ ਹੋਰਨਾਂ ਭਾਸ਼ਾਵਾਂ 'ਚ ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨ ਵਧਾਈ।ਉਸ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਦਾ ਇਹ ਇਕ ਸੁਪਨਾ ਸੀ ਆਪਣੀ ਪੰਜਾਬਿਅਤ ਨੂੰ ਨਾ ਭੁਲ ਕੇ ਅੱਗੇ ਵਧਣ ਦਾ ਜੋ ਕਿ ਪੂਰਾ ਹੋ ਗਿਆ। -PTC News-
punjabi-news latest-punjabi-news jalandhar-news dubai-news latest-dubai-news latest-jalandhar-news news-in-punjabi
Advertisment

Stay updated with the latest news headlines.

Follow us:
Advertisment