ਜਲੰਧਰ ਦੀ ਲੜਕੀ ਦਾ ਕੈਨੇਡਾ ‘ਚ ਕਤਲ , ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ

Jalandhar girl killed in Canada , Father big Disclosure
ਜਲੰਧਰ ਦੀ ਲੜਕੀ ਦਾ ਕੈਨੇਡਾ 'ਚ ਕਤਲ ,ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ

ਜਲੰਧਰ ਦੀ ਲੜਕੀ ਦਾ ਕੈਨੇਡਾ ‘ਚ ਕਤਲ ,ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ:ਜਲੰਧਰ :ਕੈਨੇਡਾ ਦੇ ਸਰੀ ਸ਼ਹਿਰ ਵਿੱਚ ਬੀਤੇ ਦਿਨੀਂ ਜਲੰਧਰ ਦੀ ਕੁੜੀ ਪ੍ਰਭਲੀਨ ਕੌਰ ਮਠਾੜੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਲਾਸ਼ ਲੈਣ ਸਰੀ ਪਹੁੰਚੇ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਵਿਆਹੀ ਹੋਈ ਸੀ ਅਤੇ ਉਸ ਦੇ ਪਤੀ ਨੇ ਹੀ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਪ੍ਰਭਲੀਨ ਜਲੰਧਰ ਦੇ ਚਿੱਠੀ ਪਿੰਡ ਦੀ ਰਹਿਣ ਵਾਲੀ ਸੀ।

Jalandhar girl killed in Canada , Father big Disclosure
ਜਲੰਧਰ ਦੀ ਲੜਕੀ ਦਾ ਕੈਨੇਡਾ ‘ਚ ਕਤਲ ,ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ

ਮਿਲੀ ਜਾਣਕਰੀ ਅਨੁਸਾਰ ਉਹ ਤਿੰਨ ਸਾਲ ਦੇ ਸਟਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉਥੇ ਪ੍ਰਭਲੀਨ ਨੇ ਪੀਟਰ ਨਾਂ ਦੇ ਇਕ ਗੋਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ ਕਰੀਬ 18 ਸਾਲ ਸੀ, ਜਿਸ ਕਰਕੇ ਦੋਹਾਂ ਨੇ ਬੀਸੀ. ਦੀ ਬਜਾਏ ਅਲਬਰਟਾ ਜਾ ਕੇ ਕਾਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬੀਸੀ. ‘ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ।

Jalandhar girl killed in Canada , Father big Disclosure
ਜਲੰਧਰ ਦੀ ਲੜਕੀ ਦਾ ਕੈਨੇਡਾ ‘ਚ ਕਤਲ ,ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ

ਗੁਰਦਿਆਲ ਨੇ ਦੱਸਿਆ ਕਿ ਪੀਟਰ ਅਤੇ ਪ੍ਰਭਲੀਨ ਦੋਵੇਂ ਤਿੰਨ ਸਾਲਾਂ ਤੋਂ ਜਾਣਦੇ ਸਨ ਅਤੇ ਦੋਹਾਂ ਨੇ ਇਕੱਠੇ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਜਨਵਰੀ ‘ਚ ਭਾਰਤ ਆਉਣਾ ਸੀ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਗਰਾ ਵਿਖੇ ਤਾਜ ਮਹਿਲ ਦੇਖਣ ਜਾਣਾ ਸੀ। ਪਿਤਾ ਮੁਤਾਬਕ ਉਨ੍ਹਾਂ ਦੇ ਘਰ 14 ਸਾਲਾਂ ਬਾਅਦ ਧੀ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਧੀ ਦੀ ਲਾਸ਼ ਕੈਨੇਡਾ ਤੋਂ ਪੰਜਾਬ ਲਿਆਂਦੀ ਜਾਵੇਗੀ, ਜਿੱਥੇ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।

Jalandhar girl killed in Canada , Father big Disclosure
ਜਲੰਧਰ ਦੀ ਲੜਕੀ ਦਾ ਕੈਨੇਡਾ ‘ਚ ਕਤਲ ,ਲਾਸ਼ ਲੈਣ ਪੁੱਜੇ ਪਿਤਾ ਨੇ ਕੀਤਾ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਪ੍ਰਭਲੀਨ ਦੇ ਕਤਲ ਵਾਲੇ ਦਿਨ ਘਰ ‘ਚੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਵੀ ਮਿਲੀ ਸੀ ਜੋ ਕਿ ਉਸ ਦੇ ਪਤੀ ਪੀਟਰ ਦੀ ਸੀ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਪਿਸਤੌਲ ਪੀਟਰ ਨੇ ਉਸੇ ਦਿਨ ਖਰੀਦਿਆ ਸੀ ਅਤੇ ਇਸ ਦਾ ਲਾਈਸੈਂਸ ਉਸ ਕੋਲ ਪਹਿਲਾਂ ਹੀ ਸੀ। ਇਸ ਪਿਸਤੌਲ ਨਾਲ ਉਸ ਨੇ ਤਿੰਨ ਗੋਲ਼ੀਆਂ ਪ੍ਰਭਲੀਨ ਨੂੰ ਮਾਰੀਆਂ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ।
-PTCNews