ਜਲੰਧਰ: ਗੁਰੂ ਅਮਰਦਾਸ ਕਲੌਨੀ ‘ਚ ਚੱਲੀਆਂ ਗੋਲੀਆਂ, ਸਹਿਮੇ ਲੋਕ

ਜਲੰਧਰ: ਗੁਰੂ ਅਮਰਦਾਸ ਕਲੌਨੀ ‘ਚ ਚੱਲੀਆਂ ਗੋਲੀਆਂ, ਸਹਿਮੇ ਲੋਕ,ਜਲੰਧਰ: ਜਲੰਧਰ ਦੀ ਗੁਰੂ ਅਮਰਦਾਸ ਕਾਲੋਨੀ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇਥੇ ਇਕ ਗੁੱਟ ਨੇ ਦੂਸਰੇ ਗੁੱਟ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਸ ਦੌਰਾਨ 7 ਹਵਾਈ ਫਾਇਰ ਵੀ ਕੀਤੇ, ਜਦਕਿ ਤੇਜ਼ਧਾਰ ਹਥਿਆਰ ਮਾਰ ਕੇ 2 ਨੌਜਵਾਨਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ 23 ਦਿਨ ਪਹਿਲਾਂ ਵੀ ਦੋਵੇਂ ਗੁੱਟ ਇਕ-ਦੂਸਰੇ ਨਾਲ ਮੇਲੇ ਦੌਰਾਨ ਆਹਮੋ-ਸਾਹਮਣੇ ਹੋਏ ਸੀ ਪਰ ਸ਼ਨੀਵਾਰ ਨੂੰ ਸੋਨੂੰ ਨੇ ਇਸ਼ੂ ਨੂੰ ਫੋਨ ਕਰ ਕੇ ਧਮਕੀ ਦਿੱਤੀ ਅਤੇ ਬਾਅਦ ‘ਚ ਅਟੈਕ ਕਰ ਦਿੱਤਾ।

ਹੋਰ ਪੜ੍ਹੋ:ਹੁਣ ਮਾਰਕਫੈੱਡ ਵੀ ਚੜ੍ਹਿਆ #MeToo ਦੇ ਅੜਿੱਕੇ, ਪੜ੍ਹੋ ਪੂਰੀ ਖਬਰ

ਜਾਣਕਾਰੀ ਅਨੁਸਾਰ ਕਾਰਪੇਂਟਰ ਇਸ਼ੂ ਅਤੇ ਆਟੋ ਚਾਲਕ ਕਾਲੂ ਦੀ ਇਲਾਕੇ ‘ਚ ਰਹਿੰਦੇ ਸੋਨੂੰ ਨਾਂ ਦੇ ਨੌਜਵਾਨ ਨਾਲ ਪੁਰਾਣੀ ਰੰਜਿਸ਼ ਸੀ।

ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਅਤੇ ਥਾਣਾ ਨੰਬਰ 1 ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਸੀ ਅਤੇ ਸੋਨੂੰ ਅਤੇ ਉਸਦੇ ਸਾਥੀਆਂ ਨੂੰ ਫੜਨ ਲਈ ਥਾਣਾ ਨੰਬਰ 1,3 ਅਤੇ 8 ਦੀਆਂ ਪੁਲਸ ਟੀਮਾਂ ਬਣਾਈਆਂ ਗਈਆਂ ਹਨ।

-PTC News