ਜਲੰਧਰ ਦੇ ਇੱਕ ਹੋਟਲ ‘ਚ ਜੂਆ ਖੇਡਦੇ 13 ਵਿਅਕਤੀਆਂ ਨੂੰ ਨਕਦੀ ਸਮੇਤ ਰੰਗੇ ਹੱਥੀਂ ਕੀਤਾ ਕਾਬੂ

Jalandhar In Hotel Play gambling 13 people Arrested

ਜਲੰਧਰ ਦੇ ਇੱਕ ਹੋਟਲ ‘ਚ ਜੂਆ ਖੇਡਦੇ 13 ਵਿਅਕਤੀਆਂ ਨੂੰ ਨਕਦੀ ਸਮੇਤ ਰੰਗੇ ਹੱਥੀਂ ਕੀਤਾ ਕਾਬੂ:ਜਲੰਧਰ : ਬੀਤੀ ਰਾਤ ਗੁਰਾਇਆ-ਫਗਵਾੜਾ ਜੀ.ਟੀ ਰੋਡ ‘ਤੇ ਪੁਲਿਸ ਫੋਰਸ ਵੱਲੋਂ ਇਕ ਹੋਟਲ ਵਿੱਚ ਛਾਪੇਮਾਰੀ ਕੀਤੀ ਗਈ ਹੈ।ਇਸ ਦੌਰਾਨ ਪੁਲਿਸ ਵੱਲੋਂ ਜੂਆ ਖੇਡ ਰਹੇ 13 ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਕਅਤੀਆਂ ਕੋਲੋਂ 7 ਲੱਖ ਦੇ ਕਰੀਬ ਦੀ ਨਕਦੀ ਬਰਾਮਦ ਕੀਤੀ ਗਈ ਹੈ।ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਹੋਟਲ ‘ਚ ਕੁੱਝ ਵਿਅਕਤੀ ਜੂਆ ਖੇਡ ਰਹੇ ਹਨ ,ਜਿਸ ਤੋਂ ਬਾਅਦ ਪੁਲਿਸ ਫੋਰਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
-PTCNews