Thu, Apr 25, 2024
Whatsapp

ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ,ਜਲੰਧਰ 'ਚ ਆਈ.ਪੀ.ਐਸ. ਅਫ਼ਸਰ ਦੀ ਮਾਤਾ ਦਾ ਹੋਇਆ ਕਤਲ

Written by  Shanker Badra -- September 17th 2018 04:37 PM -- Updated: September 17th 2018 04:43 PM
ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ,ਜਲੰਧਰ 'ਚ ਆਈ.ਪੀ.ਐਸ. ਅਫ਼ਸਰ ਦੀ ਮਾਤਾ ਦਾ ਹੋਇਆ ਕਤਲ

ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ,ਜਲੰਧਰ 'ਚ ਆਈ.ਪੀ.ਐਸ. ਅਫ਼ਸਰ ਦੀ ਮਾਤਾ ਦਾ ਹੋਇਆ ਕਤਲ

ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ,ਜਲੰਧਰ 'ਚ ਆਈ.ਪੀ.ਐਸ. ਅਫ਼ਸਰ ਦੀ ਮਾਤਾ ਦਾ ਹੋਇਆ ਕਤਲ:ਜਲੰਧਰ ਦੇ ਦਕੋਹਾ 'ਚ ਆਈ.ਪੀ.ਐਸ. ਅਫ਼ਸਰ ਸਰੀਨ ਕੁਮਾਰ ਪ੍ਰਭਾਕਰ ਦੀ ਮਾਤਾ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਹਥਿਆਰੇ ਨੇ ਗਲਾ ਘੁੱਟ ਕੇ ਉਨ੍ਹਾਂ ਦੀ ਹੱਤਿਆ ਕੀਤੀ ਅਤੇ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਵੀ ਦਿੱਤਾ ਹੈ। ਦੱਸ ਦੇਈਏ ਕਿ ਆਈ.ਪੀ.ਐਸ. ਅਫ਼ਸਰ ਸਰੀਨ ਪ੍ਰਭਾਕਰ ਇਸ ਸਮੇਂ ਪੀ.ਏ.ਪੀ. 'ਚ ਏ.ਆਈ.ਜੀ. ਦੇ ਅਹੁਦੇ 'ਤੇ ਤਾਇਨਾਤ ਹੈ।ਏ.ਆਈ.ਜੀ. ਸਰੀਨ ਕੁਮਾਰ ਪ੍ਰਭਾਕਰ ਇਸ ਤੋਂ ਪਹਿਲਾਂ ਪੰਜਾਬ ਦੇ ਏ.ਆਈ.ਜੀ. ਕਰਾਈਮ ਸਨ ਪਰ ਹੁਣ ਉਨ੍ਹਾਂ ਦੀ ਡਿਊਟੀ ਪੀ.ਏ.ਪੀ. 'ਚ ਏ.ਆਈ.ਜੀ. ਦੇ ਅਹੁਦੇ 'ਤੇ ਹੈ। ਜਾਣਕਾਰੀ ਮੁਤਾਬਕ ਏ.ਆਈ.ਜੀ. ਸਰੀਨ ਕੁਮਾਰ ਪ੍ਰਭਾਕਰ ਦੀ ਮਾਤਾ ਸ਼ੀਲਾ ਰਾਣੀ ਪ੍ਰਭਾਕਰ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।ਉਹ ਦਕੋਹਾ 'ਚ ਆਪਣੇ ਪੁਰਾਣੇ ਮਕਾਨ ਵਿੱਚ ਇਕੱਲੀ ਹੀ ਰਹਿੰਦੀ ਸੀ।ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਘਟਨਾ ਵਾਲੇ ਸਥਾਨ 'ਤੇ ਪਹੁੰਚ ਗਏ ਹਨ। -PTCNews


Top News view more...

Latest News view more...