ਮੁੱਖ ਖਬਰਾਂ

ਲੋਕਾਂ ਨੇ ਮਾਤਾ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ ,ਰੋਇਆ ਉਮੀਦਵਾਰ

By Shanker Badra -- May 23, 2019 1:05 pm -- Updated:Feb 15, 2021

ਲੋਕਾਂ ਨੇ ਮਾਤਾ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ ,ਰੋਇਆ ਉਮੀਦਵਾਰ:ਜਲੰਧਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।

Jalandhar Lok Sabha constituency IND Candidate Neetu Shutteran Wala Nominal votes
ਲੋਕਾਂ ਨੇ ਮਾਤਾ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ ,ਰੋਇਆ ਉਮੀਦਵਾਰ

ਇਸ ਦੌਰਾਨ ਜਲੰਧਰ ਲੋਕ ਸਭਾ ਹਲਕੇ ਤੋਂ ਇੱਕ ਅਜਿਹਾ ਚੋਣ ਨਤੀਜਾ ਸਾਹਮਣੇ ਆਇਆ ਹੈ ,ਜਿਸ ਨੇ ਆਜ਼ਾਦ ਉਮੀਦਵਾਰ ਦੀ ਕਿਸਮਤ 'ਤੇ ਪਾਣੀ ਫ਼ੇਰ ਦਿੱਤਾ ਹੈ।ਜਦੋਂ ਚੋਣ ਨਤੀਜੇ ਆਏ ਤਾਂ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੂੰ ਨਾਮਾਤਰ ਵੋਟਾਂ ਮਿਲੀਆਂ ਹਨ। ਜਦੋਂ ਪੱਤਰਕਾਰਾਂ ਨੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨਾਲ ਗੱਲ ਕੀਤੀ ਤਾਂ ਉਹ ਰੋਣ ਲੱਗ ਪਿਆ।

Jalandhar Lok Sabha constituency IND Candidate Neetu Shutteran Wala Nominal votes
ਲੋਕਾਂ ਨੇ ਮਾਤਾ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ ,ਰੋਇਆ ਉਮੀਦਵਾਰ

ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਉਸਦੇ ਘਰ ਦੀਆਂ ਕੁਲ 9 ਵੋਟਾਂ ਹਨ ਪਰ ਉਸਨੂੰ ਅਜੇ ਤੱਕ ਸਿਰਫ 5 ਵੋਟਾਂ ਮਿਲਿਆ ਹਨ ,ਉਸ ਨਾਲ ਧੋਖਾ ਹੋਇਆ ਹੈ।ਨੀਟੂ ਨੇ ਕਿਹਾ ਕਿ ਮੁਹੱਲੇ ਲੋਕਾਂ ਨੇ ਮਾਤਾ ਵੈਸ਼ਨੂੰਦੇਵੀ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਫਿਰ ਵੀ ਉਸਨੂੰ ਨਾਮਾਤਰ ਵੋਟਾਂ ਹੀ ਮਿਲੀਆਂ ਹਨ।ਨੀਟੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਸ਼ੀਨਾਂ ਵਿਚ ਹੀ ਕੋਈ ਗੜਬੜ ਹੋਈ ਹੈ ਜੇਕਰ ਇਸ ਤਰ੍ਹਾਂ ਹੀ ਹੋਣਾ ਹੈ ਤਾਂ ਉਹ ਅੱਗੇ ਤੋਂ ਇਲੈਕਸ਼ਨ ਨਹੀਂ ਲੜੇਗਾ।

Jalandhar Lok Sabha constituency IND Candidate Neetu Shutteran Wala Nominal votes
ਲੋਕਾਂ ਨੇ ਮਾਤਾ ਦੀ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ ,ਰੋਇਆ ਉਮੀਦਵਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕੌਣ ਕਿਸਤੋਂ ਕਿੰਨਾ ਅੱਗੇ ? ਪੜ੍ਹੋ 1 ਵਜੇ ਤੱਕ ਦੇ ਨਤੀਜੇ

ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।ਦੱਸ ਦੇਈਏ ਕਿ ਕਾਂਗਰਸ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਪੀਡੀਏ ਤੇ 'ਆਪ' ਦੇ 13-13 ਉਮੀਦਵਾਰ ਚੋਣ ਮੈਦਾਨ ਵਿਚ ਹਨ।ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।
-PTCNews