Wed, Apr 24, 2024
Whatsapp

ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕਾ ਮਾਮਲਾ :ਅਦਾਲਤ ਨੇ 2 ਕਸ਼ਮੀਰੀ ਦਹਿਸ਼ਤਗਰਦਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

Written by  Shanker Badra -- November 12th 2018 05:45 PM
ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕਾ ਮਾਮਲਾ :ਅਦਾਲਤ ਨੇ 2 ਕਸ਼ਮੀਰੀ ਦਹਿਸ਼ਤਗਰਦਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕਾ ਮਾਮਲਾ :ਅਦਾਲਤ ਨੇ 2 ਕਸ਼ਮੀਰੀ ਦਹਿਸ਼ਤਗਰਦਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕਾ ਮਾਮਲਾ :ਅਦਾਲਤ ਨੇ 2 ਕਸ਼ਮੀਰੀ ਦਹਿਸ਼ਤਗਰਦਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ:ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 2 ਕਸ਼ਮੀਰੀ ਨੌਜਵਾਨਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।ਇਸ ਦੌਰਾਨ ਅਦਾਲਤ ਨੇ ਸ਼ਾਹਿਦ ਕਿਊਮ ਅਤੇ ਫੈਜ਼ਲ ਬਸ਼ੀਰ ਨਾਂਅ ਦੇ ਦੋਵੇਂ ਕਸ਼ਮੀਰੀ ਨੌਜਵਾਨਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਵੱਲੋਂ ਬੀਤੀ 3 ਅਤੇ 4 ਨਵੰਬਰ ਨੂੰ ਸ਼ਾਹਿਦ ਕਿਊਮ ਅਤੇ ਫੈਜ਼ਲ ਬਸ਼ੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸ ਦੇਈਏ ਕਿ ਅਦਾਲਤ ਨੇ ਦੋਵਾਂ ਨੂੰ ਤੀਜੀ ਵਾਰ ਪੁਲਿਸ ਰਿਮਾਂਡ 'ਤੇ ਭੇਜਿਆ ਹੈ ਅਤੇ ਹੁਣ 2 ਦਿਨ ਬਾਅਦ ਪੇਸ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਪੁਲਿਸ ਨੇ ਲੁਧਿਆਣਾ ਦੇ ਰੜੀ ਮੁਹੱਲੇ ਵਿੱਚੋਂ 4 ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਨਕਸ਼ੇ ਅਤੇ ਹੋਰ ਵੀ ਸ਼ੱਕੀ ਸਮਾਨ ਬਰਾਮਦ ਹੋਇਆ ਸੀ। -PTCNews


Top News view more...

Latest News view more...