ਕਲਜੁਗੀ ਮਾਂ ਦਾ ਸ਼ਰਮਨਾਕ ਕਾਰਾ ,ਦੋ ਦਿਨ ਦੀ ਬੱਚੀ ਨੂੰ ਪੁਲਿਸ ਨਾਕੇ ਕੋਲ ਰੱਖਕੇ ਹੋਈ ਫ਼ਰਾਰ

By Shanker Badra - September 26, 2018 10:09 am

ਕਲਜੁਗੀ ਮਾਂ ਦਾ ਸ਼ਰਮਨਾਕ ਕਾਰਾ ,ਦੋ ਦਿਨ ਦੀ ਬੱਚੀ ਨੂੰ ਪੁਲਿਸ ਨਾਕੇ ਕੋਲ ਰੱਖਕੇ ਹੋਈ ਫ਼ਰਾਰ:ਭਾਰਤ ਵਿੱਚ ਲੜਕੀਆਂ ਨੂੰ ਪੈਦਾ ਕਰਨ 'ਤੇ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਬੈਠਿਆਂ ਹੋਇਆ ਹੈ ,ਜਿਸ ਕਰਕੇ ਲੋਕ ਆਪਣੀਆਂ ਛੋਟੀਆਂ -ਛੋਟੀਆਂ ਬੱਚੀਆਂ ਮਾਰ ਦਿੰਦੇ ਹਨ ਜਾਂ ਮਾਰਨ ਲਈ ਮਜ਼ਬੂਰ ਕਰ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਕਲਜੁਗੀ ਮਾਂ ਨੇ ਆਪਣੇ ਜ਼ਿਗਰ ਦੇ ਟੋਟੇ ਨੂੰ ਮਰਨ ਲਈ ਮਜ਼ਬੂਰ ਕੀਤਾ ਹੈ।

ਜਲੰਧਰ ਦੇ ਜੋਤੀ ਚੌਕ ਵਿਖੇ ਇੱਕ ਮਾਂ ਆਪਣੀ 2 ਦਿਨ ਦੀ ਬੱਚੀ ਨੂੰ ਪੁਲਿਸ ਨਾਕੇ ਕੋਲ ਰੱਖ ਕੇ ਫ਼ਰਾਰ ਹੋ ਗਈ ਹੈ।ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਪੀ.ਸੀ.ਆਰ. ਦੀ ਟੀਮ ਗਸ਼ਤ ਕਰ ਰਹੀ ਸੀ।ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰ. 4 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਦਾ ਜਨਮ ਸਿਵਲ ਹਸਪਤਾਲ 'ਚ ਹੀ ਹੋਇਆ ਹੈ।ਪੁਲਿਸ ਵੱਲੋਂ ਬੱਚੀ ਦੇ ਮਾਂ-ਬਾਪ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-PTCNews

adv-img
adv-img