Thu, Apr 25, 2024
Whatsapp

ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ , ਕੋਰੋਨਾ ਪੀੜਤ ਇਕ ਔਰਤ ਦੀ ਹੋਈ ਮੌਤ

Written by  Shanker Badra -- June 18th 2020 12:27 PM
ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ , ਕੋਰੋਨਾ ਪੀੜਤ ਇਕ ਔਰਤ ਦੀ ਹੋਈ ਮੌਤ

ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ , ਕੋਰੋਨਾ ਪੀੜਤ ਇਕ ਔਰਤ ਦੀ ਹੋਈ ਮੌਤ

ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ , ਕੋਰੋਨਾ ਪੀੜਤ ਇਕ ਔਰਤ ਦੀ ਹੋਈ ਮੌਤ:ਜਲੰਧਰ : ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜ਼ੀਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਲੰਧਰ 'ਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਵਾਸੀ ਔਰਤ ਨੇ ਬੀਤੀ ਰਾਤ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਹ ਰੀਟਾ ਦੇਵੀ ਨਾਂ ਦੀ ਔਰਤ ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਇਸ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਰੀਟਾ ਬੁਖ਼ਾਰ ਅਤੇ ਪੀਲੀਏ ਤੋਂ ਪੀੜਤ ਸੀ, ਜਿਸ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਏ ਸਨ। [caption id="attachment_412487" align="aligncenter" width="300"]Jalandhar News in Punjabi: Woman died due to corona in Jalandhar ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ , ਕੋਰੋਨਾ ਪੀੜਤ ਇਕ ਔਰਤ ਦੀ ਹੋਈ ਮੌਤ[/caption] ਦੱਸਿਆ ਜਾਂਦਾ ਹੈ ਕਿ ਰੀਟਾ ਦੇਵੀ ਨੂੰ ਬੀਤੀ 12 ਜੂਨ ਨੂੰ ਪੀਲੀਆ ਕਾਰਨ ਜ਼ਿਆਦਾ ਬੀਮਾਰ ਹੋਣ ਕਰਕੇ ਕਾਲਾ ਬੱਕਰਾ ਹਸਪਤਾਲ ਲਿਜਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਸੀ, ਜਿੱਥੇ ਉਸ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ ਅਤੇ ਬੀਤੇ ਮੰਗਲਵਾਰ ਨੂੰ ਵੀ ਉਕਤ ਮਰੀਜ਼ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਦੱਸ ਦੇਈਏ ਕਿ ਬੀਤੀ ਰਾਤ ਰੀਤਾ ਦੇਵੀ ਦੀ ਸਿਵਲ ਹਸਪਤਾਲ ਜਲੰਧਰ 'ਚ ਮੌਤ ਹੋ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਐੱਸਐੱਸਪੀ ਜਲੰਧਰ ਦਿਹਾਤੀ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਮ੍ਰਿਤਕਾਂ ਦਾ ਸਸਕਾਰ ਪਿੰਡ ਪਚਰੰਗਾ ਦੇ ਸ਼ਮਸ਼ਾਨ ਘਾਟ 'ਚ ਕੀਤੇ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਜਲੰਧਰ 'ਚ ਹੁਣ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 14 ਤੱਕ ਪਹੁੰਚ ਗਿਆ ਹੈ। -PTCNews


Top News view more...

Latest News view more...