Fri, Apr 19, 2024
Whatsapp

ਜਲੰਧਰ ਦੇ ਹੋਟਲ 'ਚੋਂ ਐੱਨ.ਆਰ.ਆਈ. ਦੀ ਲਾਸ਼ ਹੋਈ ਬਰਾਮਦ 

Written by  Joshi -- January 31st 2018 07:18 PM
ਜਲੰਧਰ ਦੇ ਹੋਟਲ 'ਚੋਂ ਐੱਨ.ਆਰ.ਆਈ. ਦੀ ਲਾਸ਼ ਹੋਈ ਬਰਾਮਦ 

ਜਲੰਧਰ ਦੇ ਹੋਟਲ 'ਚੋਂ ਐੱਨ.ਆਰ.ਆਈ. ਦੀ ਲਾਸ਼ ਹੋਈ ਬਰਾਮਦ 

Jalandhar NRI death:  ਜਲੰਧਰ ਦੇ ਹੋਟਲ 'ਚੋਂ ਐੱਨ.ਆਰ.ਆਈ. ਦੀ ਲਾਸ਼ ਹੋਈ ਬਰਾਮਦ ਜਲੰਧਰ ਦੇ ਥਾਣਾ ਨਿਊ ਬਾਰਾਦਰੀ ਦੇ ਅਧੀਨ 'ਚ ਪੈਂਦੇ ਹੋਟਲ ਨਿਊ ਕੋਰਟ ਪ੍ਰੈਜ਼ੀਡੈਂਟ 'ਚ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਹ ਗਿਆ ਜਦੋਂ ਉਥੋ ਦੇ ਕਮਰਾ ਨੰਬਰ-202 'ਚ ਇਕ ਐੱਨ.ਆਰ.ਆਈ. ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਹਾਲ ਵਾਸੀ ਬੈਲੇ, ਇੰਗਲੈਂਡ ਵਜੋਂ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਕੁਲਦੀਮ ਮੂਲ ਰੂਪ 'ਚ ਜਲੰਧਰ ਵਾਸੀ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਸ ਅਤੇ ਫਿੰਗਰਪ੍ਰਿੰਟ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Jalandhar NRI death: ਜਲੰਧਰ ਦੇ ਹੋਟਲ 'ਚੋਂ ਐੱਨ.ਆਰ.ਆਈ. ਦੀ ਲਾਸ਼ ਹੋਈ ਬਰਾਮਦ Jalandhar NRI death: ਸੂਤਰਾਂ ਮੁਤਾਬਕ, ਮ੍ਰਿਤਕ ਸ਼ੂਗਰ ਦਾ ਮਰੀਜ਼ ਸੀ, ਪਰ ਉਸਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਅਤੇ ਨਾ ਹੀ ਇਸ ਸੰਬੰਧ 'ਚ ਕੋਈ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਮੁਤਾਬਕ, ਉਨ੍ਹਾਂ ਨੂੰ ਬੀਤੀ ਰਾਤ ਹੀ ਕੁਲਦੀਪ ਦੀ ਸਿਹਤ ਖਰਾਬ ਹੋਣ ਦੀ ਖਬਰ ਮਿਲੀ ਅਤੇ ਹਸਪਤਾਲ ਲਿਜਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਫਿੰਗਰਪ੍ਰਿੰਟ ਟੀਮ ਨੇ ਹੋਟਲ ਦੇ ਕਮਰੇ 'ਚ ਬਰਤਨ, ਖਾਣੇ ਅਤੇ ਹੋਰ ਸਮਾਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ। —PTC News


Top News view more...

Latest News view more...