Wed, Apr 24, 2024
Whatsapp

ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਾਸ਼ , ਜਾਂਚ 'ਚ ਜੁਟੀ ਪੁਲਿਸ

Written by  Shanker Badra -- January 02nd 2020 01:47 PM -- Updated: January 02nd 2020 02:00 PM
ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਾਸ਼ , ਜਾਂਚ 'ਚ ਜੁਟੀ ਪੁਲਿਸ

ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਾਸ਼ , ਜਾਂਚ 'ਚ ਜੁਟੀ ਪੁਲਿਸ

ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਾਸ਼ , ਜਾਂਚ 'ਚ ਜੁਟੀ ਪੁਲਿਸ:ਜਲੰਧਰ : ਸਥਾਨਕ ਪੱਕਾ ਬਾਗ 'ਚ ਇਕ 10 ਸਾਲਾ ਕੁੜੀ ਵੱਲੋਂ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਦੀ ਪਛਾਣ ਪ੍ਰਤਿਸ਼ਠਾ ਪੁੱਤਰੀ ਰਾਕੇਸ਼ ਕੁਮਾਰ ਉਰਫ ਬਿੱਟੂ ਦੇ ਰੂਪ 'ਚ ਹੋਈ ਹੈ, ਜੋ ਕਿ ਕੰਪਨੀ ਬਾਗ ਨੇੜੇ ਸਥਿਤ ਪੱਗਾ ਬਾਗ ਦੀ ਰਹਿਣ ਵਾਲੀ ਸੀ। [caption id="attachment_375404" align="aligncenter" width="300"] Jalandhar Pakka bagh 10-year-old girl hanging Deathbody found ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਟਕਦੀ ਹੋਈ ਲਾਸ਼ , ਜਾਂਚ 'ਚ ਜੁਟੀ ਪੁਲਿਸ[/caption] ਮਿਲੀ ਜਾਣਕਾਰੀ ਅਨੁਸਾਰ ਰਾਤ 11.30 ਵਜੇ ਦੇ ਕਰੀਬ ਕੁੜੀ ਦੀ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਮਾਂ ਵਸੂਧਾ ਪਲੇਅ ਸਕੂਲ ਚਲਾਉਂਦੀ ਹੈ। ਕੁੜੀ ਚੌਥੀ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਦੇ ਪਿਤਾ ਟਿਫਿਨ ਸਪਲਾਈ ਦਾ ਕੰਮ ਕਰਦੇ ਸਨ। [caption id="attachment_375406" align="aligncenter" width="300"]Jalandhar Pakka bagh 10-year-old girl hanging Deathbody found ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਮਿਲੀ ਲਟਕਦੀ ਹੋਈ ਲਾਸ਼ , ਜਾਂਚ 'ਚ ਜੁਟੀ ਪੁਲਿਸ[/caption] ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਨੰਬਰ -4 ਦੀ ਪੁਲਿਸ ਮੌਕੇ 'ਤੇ ਪੁੱਜੀ ਹੈ ਅਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤੀ ਹੈ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। -PTCNews


Top News view more...

Latest News view more...