Fri, Apr 26, 2024
Whatsapp

ਜਲੰਧਰ ਪੁਲਿਸ ਨੇ ਦਬੋਚੇ ਵੱਡੇ ਡਰੱਗ ਸਮੱਗਲਰ, 3 ਨਾਈਜੀਰੀਅਨ ਵੀ ਸ਼ਾਮਲ

Written by  Jashan A -- August 11th 2019 07:11 PM
ਜਲੰਧਰ ਪੁਲਿਸ ਨੇ ਦਬੋਚੇ ਵੱਡੇ ਡਰੱਗ ਸਮੱਗਲਰ, 3 ਨਾਈਜੀਰੀਅਨ ਵੀ ਸ਼ਾਮਲ

ਜਲੰਧਰ ਪੁਲਿਸ ਨੇ ਦਬੋਚੇ ਵੱਡੇ ਡਰੱਗ ਸਮੱਗਲਰ, 3 ਨਾਈਜੀਰੀਅਨ ਵੀ ਸ਼ਾਮਲ

ਜਲੰਧਰ ਪੁਲਿਸ ਨੇ ਦਬੋਚੇ ਵੱਡੇ ਡਰੱਗ ਸਮੱਗਲਰ, 3 ਨਾਈਜੀਰੀਅਨ ਵੀ ਸ਼ਾਮਲ,ਜਲੰਧਰ: ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡਰੱਗ ਸਮੱਗਲਿੰਗ ਦੇ ਦੋਸ਼ਾਂ 'ਚ ਸ਼ਾਮਲ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਡਰੱਗ ਸਮੱਗਲਰਾਂ 'ਚ 3 ਨਾਈਜੀਰੀਅਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮੁਲਜ਼ਮਾਂ ਤੋਂ 2 ਕਿਲੋ 325 ਹੈਰੋਇਨ ਸਮੇਤ 88 ਕਿਲੋ ਚੂਰਾਪੋਸਤ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸਾਰੀਆਂ ਗ੍ਰਿਫਤਾਰੀਆਂ ਥਾਣਾ ਕਰਤਾਰਪੁਰ, ਭੋਗਪੁਰ ਅਤੇ ਸ਼ਾਹਕੋਟ ਇਲਾਕਿਆਂ 'ਚ ਲਗਾਏ ਗਏ ਵੱਖ-ਵੱਖ ਨਾਕਿਆਂ ਤੋਂ ਹੋਈਆਂ ਹਨ। ਹੋਰ ਪੜ੍ਹੋ:ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, 4 ਅੱਤਵਾਦੀ ਕੀਤੇ ਢੇਰ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਤਿੰਨੋਂ ਨਾਈਜੀਰੀਅਨ ਵਿਅਕਤੀ ਬਿਜ਼ਨੈੱਸ ਵੀਜ਼ਾ ਲੈ ਕੇ ਭਾਰਤ ਆਏ ਸਨ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ, ਸਾਹਕੋਟ ਦੇ ਕਈ ਇਲਾਕਿਆਂ 'ਚ ਸਪਲਾਈ ਦੇਣ ਆਏ ਸਨ। -PTC News


Top News view more...

Latest News view more...