Wed, Apr 24, 2024
Whatsapp

ਜਲੰਧਰ ਪੁਲਿਸ ਨੇ ਘੋੜੇ ਨੂੰ ਲਿਆ ਹਿਰਾਸਤ 'ਚ, ਜਾਣੋ ਪੂਰਾ ਮਾਮਲਾ

Written by  Jashan A -- December 03rd 2019 05:56 PM -- Updated: December 03rd 2019 05:57 PM
ਜਲੰਧਰ ਪੁਲਿਸ ਨੇ ਘੋੜੇ ਨੂੰ ਲਿਆ ਹਿਰਾਸਤ 'ਚ, ਜਾਣੋ ਪੂਰਾ ਮਾਮਲਾ

ਜਲੰਧਰ ਪੁਲਿਸ ਨੇ ਘੋੜੇ ਨੂੰ ਲਿਆ ਹਿਰਾਸਤ 'ਚ, ਜਾਣੋ ਪੂਰਾ ਮਾਮਲਾ

ਜਲੰਧਰ ਪੁਲਿਸ ਨੇ ਘੋੜੇ ਨੂੰ ਲਿਆ ਹਿਰਾਸਤ 'ਚ, ਜਾਣੋ ਪੂਰਾ ਮਾਮਲਾ,ਜਲੰਧਰ ਦੇ ਬੀ. ਐੱਸ. ਐੱਫ. ਚੌਕ ਨੇੜੇ ਸੋਮਵਾਰ ਦੀ ਦੁਪਹਿਰ ਨੂੰ ਇਕ ਕਾਰ ਚਾਲਕ ਦੀ ਗੱਡੀ ਦੀ ਡਿਗੀ 'ਤੇ ਘੋੜਾ ਚੜ੍ਹ ਗਿਆ। ਜਿਸ ਨੇ ਸਾਰੇ ਬਾਜ਼ਾਰ 'ਚ ਤਹਿਲਕਾ ਮਚਾ ਕੇ ਰੱਖ ਦਿੱਤਾ। ਕਾਰ ਚਾਲਕ ਅਨੁਸਾਰ ਘੋੜਾ ਉਸ ਸਮੇਂ ਡਿੱਗੀ'ਤੇ ਚੜ੍ਹਿਆ ਜਦੋਂ ਉਹ ਚੌਕ ਦੇ ਟਰੈਫਿਕ ਸਿਗਨਲ 'ਤੇ ਖੜ੍ਹਿਆ ਸੀ ਤੇ ਅਚਾਨਕ ਹੀ ਹਾਰਨ ਵੱਜਣ ਕਰ ਕੇ ਘੋੜਾ ਡਰ ਗਿਆ ਤੇ ਕਾਰ ਦੀ ਡਿੱਗੀ 'ਤੇ ਚੜ੍ਹ ਗਿਆ। ਇਸ ਘਟਨਾ ਬਾਅਦ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਬੁਲਾਇਆ ਗਿਆ ਤੇ ਉਹਨਾਂ ਵੱਡੀ ਮੁਸ਼ਕਿਲ ਨਾਲ਼ ਘੋੜੇ ਨੂੰ ਕਾਬੂ ਕੀਤਾ। ਫਿਰ ਉੱਥੇ ਘੋੜੇ ਦੇ ਮਾਲਕ ਨੂੰ ਬੁਲਾ ਕੇ ਕਾਨੂੰਨੀ ਕਾਰਵਾਈ ਕੀਤੀ ਗਈ। ਹੋਰ ਪੜ੍ਹੋ: ਵੱਡੀ ਵਾਰਦਾਤ: ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ ਪੈਟਰੋਲ ਪੰਪ ਮੈਨੇਜਰ, ਲੁੱਟੇ 11 ਲੱਖ ਰੁਪਏ ਜ਼ਿਕਰਯੋਗ ਹੈ ਕਿ ਇਸ ਸਾਰੀ ਘਟਨਾ 'ਚ ਇਕ ਔਰਤ ਅਤੇ ਉਸ ਦੇ ਬੱਚੇ ਨੂੰ ਵੀ ਹਲਕੀ ਜਿਹੀ ਸੱਟ ਲੱਗੀ ਪਰੰਤੂ ਖੁਸ਼ਕਿਸਮਤੀ ਨਾਲ਼ ਕੋਈ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ। -PTC News


Top News view more...

Latest News view more...