ਜਲੰਧਰ: ਦਸਵੀਂ ਜਮਾਤ ‘ਚੋਂ ਪਾਸ ਨਾ ਹੋਣ ਕਾਰਨ ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ

ਜਲੰਧਰ: ਦਸਵੀਂ ਜਮਾਤ ‘ਚੋਂ ਪਾਸ ਨਾ ਹੋਣ ਕਾਰਨ ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ,ਜਲੰਧਰ: ਜਲੰਧਰ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਵਿਦਿਆਰਥੀ ਨੇ ਹਿਸਾਬ ਦੀ ਕੰਪਾਰਟਮੈਂਟ ਕਲੀਅਰ ਨਾ ਹੋਣ ’ਤੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਦੀ ਪਹਿਚਾਣ ਰੋਬਿਨ ਉਮਰ 21 ਸਾਲ ਵਾਸੀ ਜਵਾਹਰ ਨਗਰ ਵਜੋਂ ਹੋਈ ਹੈ। ਇਹ ਵਿਦਿਆਰਥੀ 10ਵੀਂ ਕਲਾਸ ’ਚ ਪੜ੍ਹਦਾ ਸੀ।

jld
ਜਲੰਧਰ: ਦਸਵੀਂ ਜਮਾਤ ‘ਚੋਂ ਪਾਸ ਨਾ ਹੋਣ ਕਾਰਨ ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ

ਦੱਸਿਆ ਜਾ ਰਿਹਾ ਹੈ ਕਿ ਰੋਬਿਨ ਦੀ ਹਿਸਾਬ ਸਬਜੈਕਟ ’ਚ ਕੰਪਾਰਟਮੈਂਟ ਆਈ ਹੋਈ ਸੀ, ਜਿਸ ਨੂੰ ਕਲੀਅਰ ਕਰਨ ਲਈ ਉਸ ਨੇ ਦੁਬਾਰਾ ਪੇਪਰ ਦਿੱਤਾ ਸੀ ਪਰ ਉਹ ਫਿਰ ਤੋਂ ਫੇਲ ਹੋ ਗਿਆ, ਜਿਸ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ ਫਾਹ ਲੈ ਲਿਆ। ਜਿਸ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 6 ਦੇ ਏ. ਐੱਸ. ਆਈ. ਹੀਰਾ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

-PTC News