ਜਲੰਧਰ ਦੇ ਪਿੰਡ ਧੋਗੜੀ ‘ਚ ਮੀਂਹ ਦੇ ਪਾਣੀ ‘ਚ ਡੁੱਬੇ 2 ਬੱਚੇ, ਹੋਈ ਮੌਤ

ਜਲੰਧਰ ਦੇ ਪਿੰਡ ਧੋਗੜੀ ‘ਚ ਮੀਂਹ ਦੇ ਪਾਣੀ ‘ਚ ਡੁੱਬੇ 2 ਬੱਚੇ, ਹੋਈ ਮੌਤ,ਜਲੰਧਰ: ਜਲੰਧਰ ਦੇ ਪਿੰਡ ਧੋਗੜੀ ‘ਚ ਜ਼ਮੀਨ ‘ਚ ਇਕੱਠੇ ਹੋਏ ਮੀਂਹ ਦੇ ਪਾਣੀ ਵਿਚ ਨਹਾਉਣ ਲਈ ਗਏ 5 ਬੱਚਿਆਂ ਵਿਚੋਂ 2 ਦੀ ਗਾਰ ’ਚ ਫਸ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕਾਂ ਦੀ ਪਹਿਚਾਣ ਸੁਰਿੰਦਰ ਪੁੱਤਰ ਭਗਵਾਨ ਰਾਮ ਅਤੇ ਓਮ ਪੁੱਤਰ ਅਸ਼ੋਕ ਕੁਮਾਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਹੋਰ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ, ਕਲਯੁੱਗੀ ਪੁੱਤ ਨੇ ਪਿਓ ਦਾ ਕੀਤਾ ਕਤਲ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਧੋਗੜੀ ਦੇ ਕਿਸਾਨਾਂ ਨੂੰ ਨਾਲ ਲੈ ਕੇ ਭਾਰੀ ਮੁਸ਼ੱਕਤ ਨਾਲ ਸ਼ਾਮ 7 ਵਜੇ ਤੋਂ ਬਾਅਦ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

ਡੀ. ਐੱਸ. ਪੀ. ਆਦਮਪੁਰ ਨੇ ਦੱਸਿਆ ਕਿ ਥਾਣਾ ਆਦਮਪੁਰ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈੈ।

-PTC News