Advertisment

ਰਾਤੋ ਰਾਤ ਲੱਖ ਪਤੀ ਬਣਿਆ ਮਜ਼ਦੂਰ, ਨਿਕਲੀ 20 ਲੱਖ ਦੀ ਲਾਟਰੀ

author-image
Jashan A
Updated On
New Update
ਰਾਤੋ ਰਾਤ ਲੱਖ ਪਤੀ ਬਣਿਆ ਮਜ਼ਦੂਰ, ਨਿਕਲੀ 20 ਲੱਖ ਦੀ ਲਾਟਰੀ
Advertisment
ਰਾਤੋ ਰਾਤ ਲੱਖ ਪਤੀ ਬਣਿਆ ਮਜ਼ਦੂਰ, ਨਿਕਲੀ 20 ਲੱਖ ਦੀ ਲਾਟਰੀ,ਜਲੰਧਰ: ਕਈ ਵਾਰ ਇੱਕ ਛੋਟੀ ਜਿਹੀ ਘਟਨਾ ਜੀਵਨ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੰਦੀ ਹੈ ਅਤੇ ਕੁਝ ਅਜਿਹਾ ਹੀ ਜਲੰਧਰ ਸਥਿਤ ਇੱਕ ਰਬੜ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਵਿਨੋਦ ਕੁਮਾਰ ਨਾਲ ਵਾਪਰਿਆ। ਜੋ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ 20 ਲੱਖ ਰੁਪਏ ਦਾ ਦੂਜਾ ਇਨਾਮ ਜਿੱਤ ਕੇ ਰਾਤੋ-ਰਾਤ ਲੱਖ ਪਤੀ ਬਣ ਗਿਆ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦਾ ਵਸਨੀਕ ਵਿਨੋਦ ਕੁਮਾਰ 1989 ਤੋਂ ਜਲੰਧਰ ਵਿੱਚ ਰਹਿ ਰਿਹਾ ਹੈ। ਹੋਰ ਪੜ੍ਹੋ: ਨਾਭਾ ਡਕੈਤੀ ਮਾਮਲੇ 'ਚ ਪੁਲਿਸ ਮੁਖੀ ਨੇ ਹੈਰਾਨ ਕਰ ਦੇਣ ਵਾਲਾ ਕੀਤਾ ਵੱਡਾ ਖੁਲਾਸਾ ਤਿੰਨ ਬੇਟਿਆਂ ਅਤੇ ਇੱਕ ਬੇਟੀ ਦੇ ਪਿਤਾ ਵਿਨੋਦ ਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਲਾਟਰੀ ਦੇ ਨੰਬਰ ਦਾ ਮਿਲਾਨ ਜੇਤੂ ਟਿਕਟ ਨੰਬਰ ਏ -111864 ਨਾਲ ਕੀਤਾ ਤਾਂ ਉਸਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ।ਵਿਨੋਦ ਕੁਮਾਰ ਨੇ ਕਿਹਾ ਕਿ ਇਨਾਮੀ ਰਾਸ਼ੀ ਨਾਲ ਉਹ ਆਪਣੇ ਪਰਿਵਾਰ ਵਿੱਚ ਚੱਲ ਰਹੇ ਆਰਥਿਕ ਸੰਕਟ ਨੂੰ ਦੂਰ ਕਰਨ ਦੇ ਯੋਗ ਬਣ ਗਿਆ ਹੈ। -PTC News-
punjab-news jalandhar punjabi-news 20-lac-lottery
Advertisment

Stay updated with the latest news headlines.

Follow us:
Advertisment