Tue, Apr 16, 2024
Whatsapp

ਜਲੰਧਰ: 6 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੌਲਦਾਰ ਗ੍ਰਿਫਤਾਰ

Written by  Jashan A -- September 29th 2019 05:13 PM
ਜਲੰਧਰ: 6 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੌਲਦਾਰ ਗ੍ਰਿਫਤਾਰ

ਜਲੰਧਰ: 6 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੌਲਦਾਰ ਗ੍ਰਿਫਤਾਰ

ਜਲੰਧਰ: 6 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੌਲਦਾਰ ਗ੍ਰਿਫਤਾਰ,ਜਲੰਧਰ: ਪੰਜਾਬ ਪੁਲਿਸ ਅਕਸਰ ਹੀ ਕਈ ਕੰਮਾਂ ਚ ਸਾਹਮਣੇ ਆਉਂਦੀ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਇਥੇ ਪੀ. ਏ. ਪੀ. ਦੇ 75 ਬਟਾਲੀਅਨ ਦੇ ਹੈੱਡਕਾਂਸਟੇਬਲ ਨੇ ਆਪਣੀ ਹਵਸ ਮਿਟਾਉਣ ਲਈ 6 ਸਾਲਾ ਮਾਸੂਮ ਨੂੰ ਵੀ ਨਹੀਂ ਬਖਸ਼ਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਹੋਰ ਪੜ੍ਹੋ: ਪਟਿਆਲਾ 'ਚ ਰੇਲ ਗੱਡੀ ਹੇਠ ਆ ਕੇ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ ਜਦੋਂ ਇਸ ਘਟਨਾ ਬਾਰੇ ਮਾਸੂਮ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਉਹਨਾਂ ਨੇ ਤੁਰੰਤ ਮਾਮਲੇ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਿਸ ਤੋਂ ਬਾਅਦ ਥਾਣਾ ਕੈਂਟ ਦੀ ਪੁਲਸ ਨੇ ਮੁਲਜ਼ਮ ਹੈੱਡਕਾਂਸਟੇਬਲ ਜਤਿੰਦਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਧਨੋਲਾਖਾਸ ਜ਼ਿਲਾ ਸੰਗਰੂਰ ਖਿਲਾਫ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। -PTC News


Top News view more...

Latest News view more...