ਹੋਰ ਖਬਰਾਂ

ਸ਼ਰਾਬ ਦੇ ਠੇਕੇ 'ਤੇ ਰਾਤੋ-ਰਾਤ ਚੋਰਾ ਨੇ ਕੀਤਾ ਹੱਥ ਸਾਫ, ਜਾਣੋ ਪੂਰਾ ਮਾਮਲਾ

By Joshi -- October 31, 2018 12:51 pm -- Updated:October 31, 2018 12:56 pm

ਸ਼ਰਾਬ ਦੇ ਠੇਕੇ 'ਤੇ ਰਾਤੋ-ਰਾਤ ਚੋਰਾ ਨੇ ਕੀਤਾ ਹੱਥ ਸਾਫ, ਜਾਣੋ ਪੂਰਾ ਮਾਮਲਾ,ਜਲੰਧਰ: ਪੰਜਾਬ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਕੁਝ ਸਰਾਰਤੀ ਅਨਸਰ ਇੱਕ ਠੇਕੇ ਤੋਂ ਲੱਖਾਂ ਰੁਪਏ ਦੀ ਸ਼ਰਾਬ ਅਤੇ ਨਗਦੀ ਚੋਰੀ ਕਰ ਕਰ ਲੈ ਗਏ। ਇਹ ਘਟਨਾ ਜਲੰਧਰ ਦੇ ਲਾਡੋਵਾਲੀ ਰੋਡ ਫਾਟਕ ਦੇ ਕੋਲ ਇੱਕ ਠੇਕੇ 'ਤੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਨੇ ਠੇਕੇ 'ਤੇ ਲੱਗੇ ਸੀਸੀਟੀਵੀ ਕਮਰੇ ਵੀ ਚੋਰੀ ਕਰ ਲਏ।

ਹੋਰ ਪੜ੍ਹੋ:ਹੁਣ ਇਸ ਤਰਾਂ ਹੋਣਗੇ ਸੰਘਣੀ ਧੁੰਦ ‘ਚ ਜਹਾਜ਼ ਲੈਂਡ, ਜਾਣੋ ਮਾਮਲਾ

ਸੂਤਰਾਂ ਅਨੁਸਾਰ ਰਾਤ 11 ਵਜੇ ਠੇਕਾ ਬੰਦ ਕਰ ਕੇ ਕਰਿੰਦਾ ਚਲਾ ਗਿਆ ਸੀ। ਸਵੇਰੇ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਸ਼ਟਰ ਦੇ ਤਾਲੇ ਟੁੱਟੇ ਸਨ ਤੇ ਅੰਦਰੋਂ ਸ਼ਰਾਬ ਤੇ ਗੋਲਕ ਤੋਂ ਕਰੀਬ 25 ਹਜ਼ਾਰ ਰੁਪਏ ਗਾਇਬ ਸਨ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ,

ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

—PTC News

  • Share