ਲੱਖਾਂ ਦੀ ਠੱਗੀ ਕਰਨ ਵਾਲੇ ਨੂੰ ਪੁਲਿਸ ਨੇ ਜਲੰਧਰ ਦੇ ਗੁਰੂ ਨਾਨਕਪੁਰਾ ਤੋਂ ਦਬੋਚਿਆ

jalandhar

ਲੱਖਾਂ ਦੀ ਠੱਗੀ ਕਰਨ ਵਾਲੇ ਨੂੰ ਪੁਲਿਸ ਨੇ ਜਲੰਧਰ ਦੇ ਗੁਰੂ ਨਾਨਕਪੁਰਾ ਤੋਂ ਦਬੋਚਿਆ,ਜਲੰਧਰ: ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਠੱਗੀਆਂ ਠੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਦਾ ਜਿਥੇ ਇੱਕ ਵਿਅਕਤੀ ਨੇ 10 ਲੱਖ ਦੀ ਠੱਗੀ ਮਾਰ ਕੇ ਜਲੰਧਰ ਆ ਵਸਿਆ।

ਦੱਸਿਆ ਜਾ ਰਿਹਾ ਹੈ ਕਿ ਜਦੋ ਸ਼ਿਕਾਇਤਕਰਤਾ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਜੋਧਪੁਰ (ਯੂ. ਪੀ.) ਦੇ ਥਾਣਾ ਮਹਾਮੰਦਰ ਦੀ ਪੁਲਸ ਨੇ ਸਹਾਰਨਪੁਰ ਵਾਸੀ ਮੁਲਜ਼ਮ ਨੂੰ ਗੁਰੂ ਨਾਨਕਪੁਰਾ ਮੇਨ ਮਾਰਕੀਟ ਤੋਂ ਉਠਾਇਆ ਹੈ। ਰੇਡ ਕਰਨ ਆਈ ਪੁਲਸ ਪਾਰਟੀ ਨਾਲ ਸਬੰਧਤ ਪੁਲਸ ਸਟੇਸ਼ਨ ਰਾਮਾ ਮੰਡੀ ਦੇ ਮੁਖੀ ਰੁਪਿੰਦਰ ਸਿੰਘ ਵੀ ਸਨ।

ਹੋਰ ਪੜ੍ਹੋ:ਸਿਹਤ ਵਿਭਾਗ ਹੋਇਆ ਸਖਤ, ਅੰਮ੍ਰਿਤਸਰ ‘ਚ ਮਿਲਾਵਟੀ ਮਿਠਾਈ ਕੀਤੀ ਜਬਤ

ਮੁਲਜ਼ਮ ਦੀ ਪਹਿਚਾਣ ਫਹੀਮ ਅਹਿਮਦ ਪੁੱਤਰ ਰਫੀਕ ਅਹਿਮਦ ਵਾਸੀ ਮੁਹੱਲਾ ਮਹਿੰਦੀ ਸਰਾਏ, ਸਹਾਰਨਪੁਰ ਵਜੋਂ ਹੋਈ ਹੈ। ਇਹ ਮੁਲਜ਼ਮ ਪਹਿਲਾ ਯੂਪੀ ਦੇ ਸਾਹਨਰਨਪੁਰ ਵਿੱਚ ਰਹਿੰਦਾ ਸੀ ਜਿਸ ਬਾਅਦ ਉਸ ਨੇ ਇੱਕ ਵਿਅਕਤੀ ਨਾਲ 10 ਲੱਖ ਦੀ ਠੱਗੀ ਮਾਰੀ ਜਿਸ ਉਪਰੰਤ ਇਹ ਵਿਅਕਤੀ ਜਲੰਧਰ ਆ ਕੇ ਰਹਿਣ ਲੱਗਾ।

ਜਿਸ ਤੋਂ ਬਾਅਦ ਮਹਾਮੰਦਰ ਥਾਣਾ ਦੀ ਪੁਲਸ ਨੇ ਲੋਕਲ ਪੁਲਸ ਨੂੰ ਨਾਲ ਲੈ ਕੇ ਗੁਰੂ ਨਾਨਕਪੁਰਾ ਸਥਿਤ ਮੁਲਜ਼ਮ ਨੂੰ ਉਸ ਦੀ ਦੁਕਾਨ ਤੋਂ ਫੜ ਲਿਆ।

—PTC News