ਹੋਰ ਖਬਰਾਂ

ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ, ਨਸ਼ਾ ਕਰਦੇ ASI ਨੂੰ ਲੋਕਾਂ ਨੇ ਰੰਗੇ ਹੱਥੀਂ ਫੜਿਆ

By Jashan A -- July 03, 2019 5:07 pm -- Updated:Feb 15, 2021

ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ, ਨਸ਼ਾ ਕਰਦੇ ASI ਨੂੰ ਲੋਕਾਂ ਨੇ ਰੰਗੇ ਹੱਥੀਂ ਫੜਿਆ,ਜਲੰਧਰ: ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਇੱਕ ਵਾਰ ਸ਼ਰਮਸ਼ਾਰ ਹੋ ਗਈ ਹੈ। ਦਰਅਸਲ, ਫਗਵਾੜਾ ਦੇ ਥਾਣਾ ਸਦਰ 'ਚ ਤਾਇਨਾਤ ਇਕ ਏ. ਐੱਸ. ਆਈ. ਨੂੰ ਪੁਲਸ ਨੇ ਨਹੀਂ ਸਗੋਂ ਸਥਾਨਕ ਲੋਕਾਂ ਨੇ ਉਸ ਦੇ ਕੁਝ ਨਸ਼ੇੜੀਆਂ ਦੇ ਨਾਲ ਰੰਗੇ ਹੱਥੀਂ ਕਾਬੂ ਕੀਤਾ।

ਦੱਸ ਦੇਈਏ ਕਿ ਪੰਜਾਬ 'ਚ ਨਸ਼ੇ ਦੇ 6ਵੇਂ ਦਰਿਆ ਨੂੰ ਖਤਮ ਨੂੰ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਵੀ ਬਿਆਨ ਕਰ ਰਹੀ ਹੈ। ਸਥਾਨਕ ਲੋਕਾਂ ਨੇ ਜਦੋਂ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ।

ਹੋਰ ਪੜ੍ਹੋ:ਸੰਗਰੂਰ ਦੇ ਭਵਾਨੀਗੜ੍ਹ ਨੇੜੇ ਸਕੂਲ ਬੱਸ ਪਲਟਣ ਕਾਰਨ 15 ਤੋਂ 20 ਬੱਚੇ ਜ਼ਖਮੀ

ਲੋਕਾਂ ਦਾ ਦੋਸ਼ ਹੈ ਕਿ ਪੁਲਸ ਦੀ ਮਿਲੀ ਭੁਗਤ ਦੇ ਕਾਰਨ ਨਸ਼ਾ ਵਿੱਕ ਰਿਹਾ ਹੈ। ਉਥੇ ਹੀ ਥਾਣਾ ਸਦਰ ਦੇ ਇੰਚਾਰਜ ਮਨਮੋਹਨ ਨੇ ਦੱਸਿਆ ਕਿ ਫੜੇ ਗਏ ਏ. ਐੱਸ. ਆਈ. ਦਾ ਨਾਂ ਕਰਮਜੀਤ ਸਿੰਘ ਹੈ ਅਤੇ ਉਹ ਥਾਣਾ ਸਦਰ 'ਚ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਨੂੰ ਸਰਪੰਚ ਸਮੇਤ ਪਿੰਡ ਵਾਸੀ ਫੜ ਕੇ ਲਿਆਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਕਹਿਣ 'ਤੇ ਉਕਤ ਮੁਲਾਜ਼ਮ ਖਿਲਾਫ ਜਾਂਚ ਕੀਤੀ ਜਾ ਰਹੀ ਹੈ।

-PTC News

  • Share