ਮੁੱਖ ਖਬਰਾਂ

ਜਲੰਧਰ 'ਚ ਬਰਗਰ ਕਿੰਗ ਨੂੰ ਲੱਗਿਆ ਮੋਟਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ

By Jashan A -- January 19, 2020 11:21 am

ਜਲੰਧਰ 'ਚ ਬਰਗਰ ਕਿੰਗ ਨੂੰ ਲੱਗਿਆ ਮੋਟਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ,ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਬਰਗਰ ਕਿੰਗ ਨਾਮ ਦੀ ਕੰਪਨੀ ਨੂੰ 60 ਹਜ਼ਾਰ 67 ਰੁਪਏ ਦਾ ਜ਼ੁਰਮਾਨਾ ਲੱਗਿਆ ਹੈ।

Burger King ਮਾਮਲਾ ਇਹ ਹੈ ਕਿ ਬਰਗਰ ਕਿੰਗ ਨੇ ਆਪਣੇ ਗ੍ਰਾਹਕ ਨੂੰ ਵੇਜ਼ ਦੀ ਥਾਂ ਨਾਨ-ਵੇਜ਼ ਬਰਗਰ ਦੇ ਦਿੱਤਾ ਸੀ। ਜਿਸ ਦੌਰਾਨ ਜ਼ਿਲਾ ਕੰਜ਼ਿਊਮਰ ਫਾਰਮ ਨੇ ਉਹਨਾਂ ਨੂੰ ਮੋਟਾ ਜ਼ੁਰਮਾਨਾ ਲਗਾਇਆ ਹੈ।

ਹੋਰ ਪੜ੍ਹੋ:ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਡੀ. ਏ. ਨੂੰ ਲੈ ਕੇ ਕੀਤਾ ਇਹ ਐਲ਼ਾਨ

ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 ਚ ਓਹਨਾ ਵਲੋਂ 2 ਵੇਜ਼ ਬਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨ-ਵੇਜ਼ ਬੁਰਗਰ ਦੇ ਦਿੱਤੇ।ਜਿਸਨੂੰ ਖਾਣ ਮਗਰੋਂ ਉਹਨਾਂ ਦੀ ਤਬੀਅਤ ਖ਼ਰਾਬ ਹੋਈ ਅਤੇ ਨਾਲ ਹੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ।

Burger King ਜਿਸ ਮਗਰੋਂ ਦਸੰਬਰ 'ਚ ਪੀੜਤ ਨੇ ਕੰਜ਼ਿਊਮਰ ਫਾਰਮ 'ਚ ਮੁਕਦਮਾ ਦਰਜ ਕਰ ਇਨਸਾਫ ਦੀ ਮੰਗ ਕੀਤੀ ਅਤੇ ਹੁਣ ਫੋਰਮ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ।

-PTC News

  • Share