ਜਲੰਧਰ: ਹੁਣ ਕੈਪੀਟੋਲ ਹਸਪਤਾਲ ‘ਚੋਂ ਆਸਾਨੀ ਨਾਲ ਪ੍ਰਾਪਤ ਹੋਵੇਗਾ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਕਾਰਡ, ਜਾਣੋ ਲਾਭ

Capitol Hospital

ਜਲੰਧਰ: ਹੁਣ ਕੈਪੀਟੋਲ ਹਸਪਤਾਲ ‘ਚੋਂ ਆਸਾਨੀ ਨਾਲ ਪ੍ਰਾਪਤ ਹੋਵੇਗਾ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਕਾਰਡ, ਜਾਣੋ ਲਾਭ,ਜਲੰਧਰ:ਜਲੰਧਰ ‘ਚ ਕੈਂਸਰ ਦਾ ਮਸ਼ਹੂਰ ਕੈਪੀਟੋਲ ਹਸਪਤਾਲ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਨਾਲ ਜੁੜ੍ਹ ਚੁੱਕਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਹੁਣ ਵਧੇਰੇ ਲਾਭ ਮਿਲੇਗਾ।

ਦਰਅਸਲ, ਸਮਾਜਿਕ-ਆਰਥਿਕ ਜਾਤੀ ਮਰਦਮਸ਼ੁਮਾਰੀ (SECC) ਦੇ ਅੰਕੜਿਆਂ ਅਨੁਸਾਰ ਵੰਚਿਤ ਪੇਂਡੂ ਪਰਿਵਾਰਾਂ ਅਤੇ ਸ਼ਹਿਰੀ ਮਜ਼ਦੂਰਾਂ ਦੇ ਪਰਿਵਾਰਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾਵੇਗੀ ਅਤੇ ਪੇਸ਼ੇਵਰ ਸ਼੍ਰੇਣੀਆਂ ਨੂੰ ਮਾਲੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਦਾ ਲਾਭ 500,000 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਹੋਵੇਗਾ।

ਪ੍ਰਧਾਨ ਮੰਤਰੀ- ਜਨ ਸਿਹਤ ਯੋਜਨਾ ਤਕਰੀਬਨ ਸਾਰੀਆਂ ਸੈਕੰਡਰੀ ਦੇਖਭਾਲਾਂ ਅਤੇ ਤੀਜੇ ਦਰਜੇ ਦੀਆਂ ਦੇਖਭਾਲ ਪ੍ਰਕਿਰਿਆਵਾਂ ਲਈ ਡਾਕਟਰੀ ਅਤੇ ਹਸਪਤਾਲ ਦੇ ਖਰਚਿਆਂ ਨੂੰ ਕਵਰ ਕਰੇਗਾ। ਸਮਾਜਿਕ-ਆਰਥਿਕ ਜਾਤੀ ਮਰਦਮਸ਼ੁਮਾਰੀ ਅਧੀਨ ਆਉਣ ਵਾਲੇ ਪਰਿਵਾਰ ਆਪਣਾ ਡਾਟਾ ਪ੍ਰਮਾਣਿਤ ਕਰ ਸਕਦੇ ਹਨ ਅਤੇ ਕੈਪੀਟੋਲ ਹਸਪਤਾਲ ਤੋਂ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਕਾਰਡ ਮੌਕੇ ‘ਤੇ ਪ੍ਰਾਪਤ ਕਰ ਸਕਦੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਪੀਟੋਲ ਹਸਪਤਾਲ ਕੈਂਸਰ ਦਾ ਪੰਜਾਬ ‘ਚ ਨੰਬਰ 1 ਹਸਪਤਾਲ ਹੈ।ਜਿਥੇ ਕੈਂਸਰ ਦੇ ਇਲਾਜ਼ ਲਈ ਹਸਪਤਾਲ ‘ਚ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ੀਨਾਂ ਨਾਲ ਨਾਲ ਬੇਹਤਰੀਨ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ, ਜੋ ਆਪਣੇ ਤਜ਼ਰਬੇ ਨਾਲ ਕੈਂਸਰ ਦੀ ਭੈੜੀ ਬਿਮਾਰੀ ਨਾਲ ਨਜਿੱਠਦੇ ਹਨ।

ਦੱਸਣਯੋਗ ਹੈ ਕਿ ਇਹ ਹਸਪਤਾਲ ਜਲੰਧਰ ਦੇ ਰੇਰੂ ਚੌਕ ਨੇੜੇ ਹੈ, ਜੋ ਹਰ ਕਿਸਮ ਦੇ ਇਲਾਜ਼ ਕਰਨ ਦੀ ਸਮਰੱਥਾ ਰੱਖਦਾ ਹੈ।

-PTC News