New Update
ਜਲੰਧਰ: ਨਸ਼ਾ ਤਸਕਰਾਂ ਤੇ STF ਵਿਚਾਲੇ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਕਾਂਸਟੇਬਲ ਗੁਰਦੀਪ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ,ਜਲੰਧਰ: ਬੀਤੇ ਦਿਨ ਜੰਡਿਆਲਾ ਗੁਰੂ 'ਚ ਨਸ਼ਾ ਤਸਕਰਾਂ ਅਤੇ ਐੱਸ.ਟੀ.ਐੱਫ ਵਿਚਾਲੇ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਕਾਂਸਟੇਬਲ ਗੁਰਦੀਪ ਸਿੰਘ ਦਾ ਅੱਜ ਜਲੰਧਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ।
ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ STF ਮੁਖੀ ਹਰਪ੍ਰੀਤ ਸਿੱਧੂ,ਜਲੰਧਰ 'ਚ ਕਮਿਸ਼ਨਰ ਗੁਰਪ੍ਰੀਤ ਭੁੱਲਰ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਹੋਰ ਪੜ੍ਹੋ: ਛੱਤੀਸਗੜ੍ਹ :ਨਕਸਲੀਆਂ ਨਾਲ ਮੁੱਠਭੇੜ 'ਚ ਪੁਲਿਸ ਦਾ ਇੱਕ ਜਵਾਨ ਸ਼ਹੀਦ
ਇਸ ਮੌਕੇ ਐੱਸ.ਟੀ.ਐੱਫ ਮੁਖੀ ਹਰਪ੍ਰੀਤ ਸਿੰਘ ਸਿੰਧੂ ਨੇ ਗੁਰਦੀਪ ਸਿੰਘ ਦੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਸ਼ਾ ਤਸਕਰਾਂ ਅਤੇ ਐੱਸ.ਟੀ.ਐੱਫ. ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਸੀ।
-PTC News-