ਕ੍ਰਿਕਟ ਬਾਲ ਕਾਰਨ ਗੁਆਂਢੀਆਂ ‘ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਪੱਥਰ

jalandhar

ਕ੍ਰਿਕਟ ਬਾਲ ਕਾਰਨ ਗੁਆਂਢੀਆਂ ‘ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਪੱਥਰ,ਜਲੰਧਰ ਦੇ ਨਗਰ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਕ੍ਰਿਕਟ ਬਾਲ ਨੂੰ ਲੈ ਕੇ 2 ਪਰਿਵਾਰਾਂ ‘ਚ ਲੜਾਈ ਹੋ ਗਈ।ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਲੋਂ ਇਕ-ਦੂਜੇ ਦੇ ਘਰ ‘ਤੇ ਜੰਮ ਕੇ ਇੱਟਾਂ-ਰੋੜੇ ਤੇ ਬੋਤਲਾਂ ਚਲਾਈਆਂ ਗਈਆਂ।

jalandhar ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਘਰਾਂ ਦੇ ਬਾਹਰ ਬੱਚੇ ਕ੍ਰਿਕਟ ਖੇਡ ਰਹੇ ਸਨ, ਇਸ ਦੌਰਾਨ ਬਾਲ ਮਨਜੀਤ ਕੌਰ ਦੇ ਘਰ ‘ਚ ਜਾ ਡਿੱਗੀ। ਜਿਸ ਕਾਰਨ ਦੋਹਾਂ ਧਿਰਾਂ ‘ਚ ਝੜਪ ਹੋ ਗਈ।

ਹੋਰ ਪੜ੍ਹੋ: ਧੀ ਜੰਮਣ ‘ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ ,ਦੇਖੋ ਵੀਡੀਓ

jalandhar ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਪੁਲਿਸ ਮੁਤਾਬਕ ਦੋਵਾਂ ਧਿਰਾਂ ਦਾ ਦੁਕਾਨਾਂ ਨੂੰ ਲੈ ਕੇ ਪਹਿਲਾਂ ਵੀ ਇਕ-ਦੋ ਵਾਰ ਝਗੜਾ ਹੋ ਚੁੱਕਾ ਹੈ।

-PTC News