Wed, Apr 24, 2024
Whatsapp

ਜਲੰਧਰ 'ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

Written by  Jashan A -- August 18th 2019 11:50 AM
ਜਲੰਧਰ 'ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

ਜਲੰਧਰ 'ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

ਜਲੰਧਰ 'ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ,ਜਲੰਧਰ: ਪੰਜਾਬ 'ਚ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਡੈਮ 'ਚੋਂ ਪਾਣੀ ਛੱਡਣ ਤੋਂ ਬਾਅਦ ਅਲਰਟ ਜਾਰੀ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 85 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। jalandharਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਤਿੰਨਾਂ ਇਲਾਕਿਆਂ ਦੇ ਐੱਸ.ਡੀ.ਐੱਮ. ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੋਰ ਪੜ੍ਹੋ:ਅਮਰੀਕਾ : ਭਾਰਤੀ ਡਾਕਟਰ ਨੂੰ ਧੋਖਾਧੜੀ ਮਾਮਲੇ 'ਚ 5 ਵਰ੍ਹੇ ਕੈਦ ਦੀ ਹੋਈ ਸਜ਼ਾ jalandharਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਦੇ 63 ਪਿੰਡ, ਨਕੋਦਰ ਦੇ 9 ਅਤੇ ਫਿਲੌਰ 13 ਪਿੰਡ ਸ਼ਾਮਿਲ ਹਨ, ਜਿਨ੍ਹਾਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਪਿੰਡ ਖਾਲੀ ਕਰਨ ਦੇ ਹੁਕਮ ਹਨ। ਹੁਣ ਤੱਕ ਭਾਖੜਾ ਡੈਮ 'ਚੋਂ 1,80,940 ਕਿਊਸਿਕ ਪਾਣੀ ਛੱਡਿਆ ਗਿਆ ਹੈ। -PTC News


Top News view more...

Latest News view more...