ਜਲੰਧਰ ‘ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

Jalandhar: Amid Heavy rainfall, DC orders to evacuate 81 low lying and flood-prone villages

ਜਲੰਧਰ ‘ਚ ਹੜ੍ਹ ਦਾ ਖਤਰਾ, ਡਿਪਟੀ ਕਮਿਸ਼ਨਰ ਨੇ 85 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ,ਜਲੰਧਰ: ਪੰਜਾਬ ‘ਚ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਡੈਮ ‘ਚੋਂ ਪਾਣੀ ਛੱਡਣ ਤੋਂ ਬਾਅਦ ਅਲਰਟ ਜਾਰੀ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 85 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

jalandharਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਤਿੰਨਾਂ ਇਲਾਕਿਆਂ ਦੇ ਐੱਸ.ਡੀ.ਐੱਮ. ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਹੋਰ ਪੜ੍ਹੋ:ਅਮਰੀਕਾ : ਭਾਰਤੀ ਡਾਕਟਰ ਨੂੰ ਧੋਖਾਧੜੀ ਮਾਮਲੇ ‘ਚ 5 ਵਰ੍ਹੇ ਕੈਦ ਦੀ ਹੋਈ ਸਜ਼ਾ

jalandharਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਦੇ 63 ਪਿੰਡ, ਨਕੋਦਰ ਦੇ 9 ਅਤੇ ਫਿਲੌਰ 13 ਪਿੰਡ ਸ਼ਾਮਿਲ ਹਨ, ਜਿਨ੍ਹਾਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਪਿੰਡ ਖਾਲੀ ਕਰਨ ਦੇ ਹੁਕਮ ਹਨ। ਹੁਣ ਤੱਕ ਭਾਖੜਾ ਡੈਮ ‘ਚੋਂ 1,80,940 ਕਿਊਸਿਕ ਪਾਣੀ ਛੱਡਿਆ ਗਿਆ ਹੈ।

-PTC News