ਦੀਵਾਲੀ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ, ਮਠਿਆਈਆਂ ਦੀਆਂ ਦੁਕਾਨਾਂ ‘ਤੇ ਭਾਰੀ ਭੀੜ

Diwali

ਦੀਵਾਲੀ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ, ਮਠਿਆਈਆਂ ਦੀਆਂ ਦੁਕਾਨਾਂ ‘ਤੇ ਭਾਰੀ ਭੀੜ,ਜਲੰਧਰ: ਅੱਜ ਦੇਸ਼ ਭਰ ‘ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਾਜ਼ਾਰਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਵੱਡੀ ਗਿਣਤੀ ‘ਚ ਲੋਕ ਬਾਜ਼ਾਰਾਂ ‘ਚ ਪਹੁੰਚ ਕੇ ਖਰੀਦਦਾਰੀ ਕਰ ਰਹੇ ਹਨ।

Diwaliਲੋਕ ਆਪਣੇ ਘਰਾਂ ਨੂੰ ਸਜਾਉਣ ਅਤੇ ਇਕ-ਦੂਜੇ ਨੂੰ ਤੋਹਫੇ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਬੱਚੇ ਵੀ ਆਪਣੇ ਮਾਤਾ-ਪਿਤਾ ਨਾਲ ਪਟਾਕਿਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਏ।ਦੀਵਾਲੀ ਨੂੰ ਲੈ ਕੇ ਲੋਕਾਂ ਵੱਲੋਂ ਮਠਿਆਈਆਂ ਦੀ ਕਾਫੀ ਖਰੀਦਦਾਰੀ ਰਹੀ।

ਹੋਰ ਪੜ੍ਹੋ: ਪੰਜਾਬ ‘ਚ ਹੋਈਆਂ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ, ਮਿਲੇ ਸਬੂਤ! 

Diwaliਸ਼ਹਿਰ ਦੀਆਂ ਸਭ ਹਲਵਾਈਆਂ ਦੀਆਂ ਦੁਕਾਨਾਂ ਤੇ ਬਰਫੀ, ਰਸਗੁੱਲੇ, ਗੁਲਾਬ ਜਾਮੁਨ ਆਦਿ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਨਾਲ ਸਜੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬੇਕਰੀ ਦੀਆਂ ਦੁਕਾਨਾਂ ਅਤੇ ਬਿਸਕੁੱਟ, ਚਾਕਲੇਟ, ਜੂਸ ਆਦਿ ਦੀ ਪੈਕਿੰਗ ਦੀ ਖਰੀਦਦਾਰੀ ਕਰ ਰਹੇ ਹਨ।

-PTC News