Advertisment

ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੇ ਗੱਡੇ ਜਿੱਤ ਦੇ ਝੰਡੇ

author-image
Jashan A
Updated On
New Update
ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੇ ਗੱਡੇ ਜਿੱਤ ਦੇ ਝੰਡੇ
Advertisment
ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੇ ਗੱਡੇ ਜਿੱਤ ਦੇ ਝੰਡੇ,ਜਲੰਧਰ: ਲੋਕ ਸਭਾ ਚੋਣਾਂ ਨਤੀਜੇ ਅੱਜ ਐਲਾਨੇ ਜਾ ਚੁੱਕੇ ਹਨ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇਸ ਵਾਰ ਪੰਜਾਬ ਦੀ ਸਿਆਸਤ ਕਾਫੀ ਵੱਖਰੀ ਰਹੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ। publive-imageਉਥੇ ਹੀ ਜੇ ਲੋਕ ਸਭਾ ਸੀਟ ਜਲੰਧਰ ਦੀ ਗੱਲ ਕੀਤੀ ਜਾਵੇ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ।ਤੁਹਾਨੂੰ ਦੱਸ ਦੇਈਏ ਕਿ ਚੌਧਰੀ ਨੇ 20 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਜਿਸ ਦੌਰਾਨ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਜਲੰਧਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਦੋ ਸਥਾਨਾਂ 'ਚ ਹੋਈ। publive-imageਹਲਕਾ ਫਿਲੌਰ (ਐਸਸੀ), ਨਕੋਦਰ , ਸ਼ਾਹਕੋਟ, ਕਰਤਾਰਪੁਰ(ਐਸਸੀ),ਜਲੰਧਰ ਪੱਛਮੀ(ਐਸਸੀ), ਜਲੰਧਰ ਕੇਂਦਰੀ, ਜਲੰਧਰ ਛਾਵਨੀ ਅਤੇ ਆਦਮਪੁਰ ਦੀਆਂ ਵੋਟਾਂ ਦੀ ਗਿਣਤੀ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ, ਜਲੰਧਰ ਵਿੱਚ ਅਤੇ ਜਲੰਧਰ ਉੱਤਰੀ ਦੀ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਜਲੰਧਰ ਵਿੱਚ ਸਥਿਤ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਦੇ ਨਾਲ ਲਗਦੇ ਸਪੋਰਟਸ ਸਕੂਲ ਦੇ ਹੋਸਟਲ ਦੇ ਡਾਇਨਿੰਗ ਹਾਲ ਵਿੱਚ ਕੀਤੀ ਗਈ। publive-imageਜਲੰਧਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਸੀਟ ਵੀ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਸੀ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਕਾਂਗਰਸ ਤੋਂ ਸੰਤੋਖ ਸਿੰਘ ਚੌਧਰੀ, ਬਸਪਾ ਤੋਂ ਬਲਵਿੰਦਰ ਕੁਮਾਰ ਅਤੇ ਆਮ ਆਦਮੀ ਪਾਰਟੀ ਤੋਂ ਜਸਟਿਸ ਜੋਰਾ ਸਿੰਘ ਆਪਣੀ ਕਿਸਮਤ ਅਜਮਾ ਰਹੇ ਸਨ। -PTC News-
punjab-news latest-punjab-news national-news latest-national-news loksabhaelections-2019 loksabhaelections-2019-news lok-sabha-election-result lok-sabha-election-result-news latest-lok-sabha-election-result-news
Advertisment

Stay updated with the latest news headlines.

Follow us:
Advertisment