Advertisment

ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ

author-image
Jashan A
Updated On
New Update
ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ
Advertisment
ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ,ਜਲੰਧਰ: ਜਲੰਧਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤਨੀ ਨੇ ਆਪਣੇ ਪਤੀ ਨੂੰ ਫਰਜ਼ੀ ਆਈ.ਡੀ ਬਣਾ ਕੇ ਬਲੈਕਮੇਲ ਕੀਤਾ। ਦੱਸ ਦੇਈਏ ਕਿ ਪਤਨੀ ਨੇ ਫੇਸਬੁੱਕ ਤੇ ਫਰਜ਼ੀ ਆਈ.ਡੀ ਬਣਾ ਕੇ ਆਪਣੀ ਪਤੀ ਦੀ ਪ੍ਰੇਮਿਕਾ ਬਣ ਗਈ। facebook ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ ਪਤਨੀ ਨੇ ਫਰਜ਼ੀ ਆਈ.ਡੀ ਤੇ ਕਿਸੇ ਲੜਕੀ ਦੀਆਂ ਫੋਟੋਆਂ ਲੈ ਕੇ ਪਤੀ ਨੂੰ ਮੈਸਜ ਭੇਜਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਮੈਸੇਜ ਦੇ ਜਰੀਏ ਆਪਣੇ ਪਤੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਪਤਨੀ ਨੇ ਆਪਣੀ ਪਤੀ ਤੋਂ ਲੱਗਪਗ 2 ਲੱਖ ਰੁਪਏ ਠੱਗ ਲਏ ਸਨ।ਜਦੋ ਉਸ ਲੜਕੀ ਨੂੰ ਪਤਾ ਚੱਲਿਆ ਕਿ ਉਸ ਦੀ ਫੋਟੋ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਉਸ ਨੇ ਇਸ ਬਾਰੇ ਸਾਇਬਰ ਸੈੱਲ ਨੂੰ ਸ਼ਿਕਾਇਤ ਦਰਜ਼ ਕਰਵਾਈ ਜਿਸ ਤੋਂ ਬਾਅਦ ਸਾਇਬਰ ਸੈੱਲ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ। facebook ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ ਜਿਸ ਦੌਰਾਨ ਪਤਨੀ ਫੜੀ ਗਈ ਜਿਸ ਤੋਂ ਪਹਿਲਾ ਪਤੀ ਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕੇ ਉਸ ਦੀ ਪਤਨੀ ਹੀ ਉਸ ਨੂੰ ਫਰਜ਼ੀ ਆਈ.ਡੀ ਬਣਾ ਕੇ ਬਲੈਕਮੇਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਾਇਬਰ ਸੈੱਲ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਪੜਤਾਲ ਕਰ ਕੇ ਮਾਮਲਾ ਦੀ ਕਾਰਵਾਈ ਲਈ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਸੀ। facebook ਫੇਸਬੁੱਕ 'ਤੇ ਪ੍ਰੇਮਿਕਾ ਬਣ ਮਹਿਲਾ ਨੇ ਆਪਣੇ ਪਤੀ ਤੋਂ ਲੁੱਟੇ ਲੱਖਾਂ ਰੁਪਏ, ਜਾਣੋ ਮਾਮਲਾ ਪਰ ਬਾਅਦ ਵਿੱਚ ਸ਼ਿਕਾਇਤਕਰਤਾ ਲੜਕੀ ਨੇ ਮਹਿਲਾ ਨਾਲ ਸਮਝੋਤਾ ਕਰ ਲਿਆ ਗਿਆ। ਜਦੋ ਇਸ ਮਾਮਲੇ ਬਾਰੇ ਔਰਤ ਤੋਂ ਪੁੱਛਗਿਛ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ। ਇਸ ਲਈ ਉਸ ਨੇ ਫਰਜੀ ਆਈ.ਡੀ ਬਣਾਈ ਤੇ ਫੋਟੋ ਹੋਰ ਕਿਸੇ ਲੜਕੀ ਦੀ ਲਗਾ ਲਈ ਜਿਸ ਤੋਂ ਬਾਅਦ ਆਪਣੇ ਪਤੀ ਨੂੰ ਪ੍ਰੇਮਿਕਾ ਬਣ ਕੇ ਉਸ ਨੂੰ ਜਾਲ ਵਿੱਚ ਫਸਾ ਲਿਆ। -PTC News-
punjabi-news latest-punjabi-news robbery-news jalandhar-news latest-jalandhar-news news-in-punjabi facebook-news latest-facebook-news latest-robbery-news
Advertisment

Stay updated with the latest news headlines.

Follow us:
Advertisment