Tue, Apr 23, 2024
Whatsapp

ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ

Written by  Jashan A -- January 14th 2019 05:17 PM -- Updated: January 14th 2019 05:20 PM
ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ

ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ

ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ,ਜਲੰਧਰ: ਜਲੰਧਰ ਦੀ ਦਿਹਾਤੀ ਪੁਲਿਸ ਸੀਆਈਏ ਸਟਾਫ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ, ਜਦੋਂ ਟੀਮ ਵੱਲੋਂ ਸੁੱਖਾਂ ਕਾਹਲਵਾਂ ਤੋਂ ਵੀ ਵੱਡਾ ਗੈਂਗਸਟਰ ਬਣਨ ਦੇ "ਸ਼ੌਕੀਨ" 18 ਸਾਲ ਦੇ ਨੌਜਵਾਨ ਸਮੇਤ ਹੋਰਨਾਂ ਨੂੰ ਕਾਬੂ ਕੀਤਾ ਗਿਆ। [caption id="attachment_240438" align="aligncenter" width="300"]jalandhar ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ[/caption] ਸੀਆਈਏ ਸਟਾਫ ਨੂੰ 2 ਵੱਖ-ਵੱਖ ਮਾਮਲਿਆਂ 'ਚ ਭਾਰੀ ਮਾਤਰਾ 'ਚ ਅਸਲਾ ਅਤੇ ਹੈਰੋਇਨ ਬਰਾਮਦ ਹੋਇਆ ਹੈ। ਇਹਨਾਂ ਮਾਮਲਿਆਂ 'ਚ ਟੀਮ ਵੱਲੋਂ ਅਸਲੇ ਸਮੇਤ 5 ਜਣੇ ਕਾਬੂ ਕੀਤੇ ਗਏ ਹਨ। ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਕਰ ਕਈ ਅਹਿਮ ਖੁਲਾਸੇ ਕਰਦਿਆਂ ਦੱਸਿਆਂ ਕਿ ਮੁਲਜ਼ਮਾਂ ਕੋਲੋਂ 10 ਪਿਸਤੌਲਾਂ, 76 ਜਿੰਦਾ ਰੌਂਦ, 260 ਗ੍ਰਾਮ ਹੈਰੋਇਨ ਅਤੇ 2 ਵਾਹਨ ਬਰਾਮਦ ਕੀਤੇ ਗਏ ਹਨ। ਐੱਸ ਐੱਸ ਪੀ ਜਲੰਧਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫੜ੍ਹੇ ਮੁਲਜ਼ਮਾਂ ਦੀ ਉਮਰ 18 ਸਾਲ ਤੋਂ ਲੈ ਕੇ 44 ਸਾਲ ਵਿਚਕਾਰ ਹੈ। [caption id="attachment_240439" align="aligncenter" width="300"]jalandhar ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ 18 ਸਾਲ ਦਾ ਇਹ ਨੌਜਵਾਨ, 10 ਪਿਸਤੌਲਾਂ, 76 ਜ਼ਿੰਦਾ ਰੌਂਦਾਂ ਸਮੇਤ ਚੜ੍ਹਿਆ ਪੁਲਿਸ ਹੱਥੇ[/caption] ਇਹਨਾਂ ਮੁਲਜ਼ਮਾਂ 'ਚ 18 ਸਾਲ ਦੇ ਜਸਕਰਨ ਸਿੰਘ ਉੱਪਰ ਵੱਖ ਵੱਖ ਥਾਣਿਆਂ 'ਚ 17 ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਮੁਤਾਬਕ, ਜਸਕਰਨ ਸਿੰਘ ਸੁੱਖਾ ਕਾਹਲਵਾਂ ਤੋਂ ਵੱਡਾ ਗੈਂਗਸਟਰ ਬਣਨਾ ਚਾਹੁੰਦਾ ਸੀ ਅਤੇ ਅਪਰਾਧਿਕ ਗਤੀਵਿਧੀਆਂ 'ਚ ਕਾਫੀ ਸਰਗਰਮ ਸੀ। ਫਿਲਹਾਲ, ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...