ਹੜ੍ਹ ‘ਚ ਰੁੜ੍ਹਿਆ ਪਿੰਡ “ਗਿੱਦੜਪਿੰਡੀ”, ਇੱਕ ਹੋਰ ਥਾਂ ਪਈ ਖੱਡ (ਤਸਵੀਰਾਂ)

flood

ਹੜ੍ਹ ‘ਚ ਰੁੜ੍ਹਿਆ ਪਿੰਡ “ਗਿੱਦੜਪਿੰਡੀ”, ਇੱਕ ਹੋਰ ਥਾਂ ਪਈ ਖੱਡ (ਤਸਵੀਰਾਂ),ਜਲੰਧਰ: ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਜਲੰਧਰ ਦੇ ਸ਼ਾਹਕੋਟ ਅਤੇ ਲੋਹੀਆਂ ‘ਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਆਮ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਜਲੰਧਰ ਹਲਕੇ ‘ਚ ਕਈ ਥਾਈਂ ਪਾਣੀ ਦਾ ਪੱਧਰ ਵਧਣ ਕਾਰਨ ਪਾੜ ਪੈ ਗਏ ਹਨ।

floodਜਿਸ ਦੌਰਾਨ ਕਈ ਪਿੰਡ ਹੜ੍ਹ ਦੀ ਚਪੇਟ ਆ ਗਏ ਹਨ। ਉਥੇ ਹੀ ਅੱਜ ਜਲੰਧਰ-ਫਿਰੋਜ਼ਪੁਰ ਨੇੜੇ ਪੈਂਦੇ ਪਿੰਡ ਗਿੱਦੜਪਿੰਡੀ ਕੋਲ ਜੀ. ਟੀ. ਰੋਡ ‘ਤੇ ਇਕ ਹੋਰ ਖੱਡ ਪੈਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਹੋਰ ਪੜ੍ਹੋ: ਇਸ ਬਜ਼ੁਰਗ ਔਰਤ ਨੇ ਨੌਜਵਾਨਾਂ ਲਈ ਪੇਸ਼ ਕੀਤੀ ਮਿਸਾਲ, 73 ਸਾਲਾਂ ਦੀ ਉਮਰ ‘ਚ ਖੁਦ ਕਰਦੀ ਹੈ ਖੇਤੀ (ਤਸਵੀਰਾਂ)

floodਪ੍ਰਸ਼ਾਸਨ ਵੱਲੋਂ ਜਲੰਧਰ-ਫਿਰੋਜ਼ਪੁਰ ਰੋਡ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਉਹਨਾਂ ਦਾ ਕਿਸੇ ਵੀ ਵੀ ਸਮੇਂ ਇਹ ਪੁਲ ਵਹਿ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਕਿ 30 ਦੇ ਕਰੀਬ ਪਿੰਡ ਇਸ ਦੀ ਚਪੇਟ ‘ਚ ਆ ਜਾਣਗੇ। ਜਿਸ ਕਾਰਨ ਲੋਕਾਂ ਅਤੇ ਫਸਲਾਂ ਦਾ ਵਧੇਰੇ ਨੁਕਸਾਨ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਭਾਰੀ ਹੜ੍ਹ ਕਰਕੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਜਿੱਥੇ ਲੋਕਾਂ ਦੀਆਂ ਜਾਨਾਂ ਤੱਕ ਜਾ ਰਹੀਆਂ ਹਨ, ਉਥੇ ਹੀ ਕਈ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਵੀ ਮਜਬੂਰ ਹੋ ਗਏ ਹਨ।

-PTC News