ਜਲੰਧਰ: ਕਰੋੜਾਂ ਦੀ ਹੈਰੋਇਨ ਸਮੇਤ ਪੁਲਿਸ ਦੇ ਅੜਿੱਕੇ ਚੜ੍ਹਿਆ ਸਰਪੰਚ, ਪੁੱਛਗਿੱਛ ਜਾਰੀ

jalandhar

ਜਲੰਧਰ: ਕਰੋੜਾਂ ਦੀ ਹੈਰੋਇਨ ਸਮੇਤ ਪੁਲਿਸ ਦੇ ਅੜਿੱਕੇ ਚੜ੍ਹਿਆ ਸਰਪੰਚ, ਪੁੱਛਗਿੱਛ ਜਾਰੀ,ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ 5 ਕਰੋੜ ਦੀ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਅਤੇ ਸੀ. ਆਈ. ਏ.-1 ਜਲੰਧਰ ਦੀਆਂ ਟੀਮਾਂ ਨੇ ਕਪੂਰਥਲਾ ਰੋਡ ‘ਤੇ ਨਹਿਰ ਦੇ ਕੋਲ ਨਾਕਾ ਲਗਾਇਆ ਹੋਇਆ ਸੀ।

jalandhar ਮੁਖਬਿਰ ਨੇ ਸੂਚਨਾ ਦਿੱਤੀ ਕਿ ਦੋ ਨੌਜਵਾਨ ਹੈਰੋਇਨ ਸਮੇਤ ਸਕਾਰਪੀਓ ਗੱਡੀ ਪੀ. ਬੀ-05 ਏ-ਕੇ07003 ‘ਤੇ ਸਵਾਰ ਹੋ ਕੇ ਜਲੰਧਰ ਵੱਲ ਆ ਰਹੇ ਹਨ। ਇਸੇ ਦੌਰਾਨ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਦੋਹਾਂ ਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਹੋਰ ਪੜ੍ਹੋ: ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 10 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ

jalandharਦੋਹਾਂ ਦੀ ਪਹਿਚਾਣ ਵਿਕਰਮ ਸਿੰਘ ਪਿੰਡ ਫੱਤੇਵਾਲਾ ਹਿਠਾਰ ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਅਤੇ ਕਰਨਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਕਿਸ਼ੋਰ ਸਿੰਘ ਵਾਲੇ ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਵਿੱਕੀ ਪਿੰਡ ਦਾ ਮੌਜੂਦਾ ਸਰਪੰਚ ਵੀ ਹੈ। ਫਿਲਹਾਲ ਪੁਲਿਸ ਵੱਲੋਂ ਦੋਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News