ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਜਲੰਧਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 1 ਮਹਿਲਾ ਗ੍ਰਿਫਤਾਰ

Heroin

ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਜਲੰਧਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 1 ਮਹਿਲਾ ਗ੍ਰਿਫਤਾਰ,ਜਲੰਧਰ: ਪੰਜਾਬ ‘ਚ ਨਸ਼ਿਆਂ ਦੀ ਆਮਦ ਦਿਨ ਬ ਦਿਨ ਵਧਦੀ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ‘ਚ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ‘ਚ ਹੁਣ ਔਰਤਾਂ ਵੀ ਸਰਗਰਮ ਹੋ ਰਹੀਆਂ ਹਨ।

Heroin ਪੰਜਾਬ ਪੁਲਿਸ ਵੱਲੋਂ ਲਗਾਤਾਰ ਇਹਨਾਂ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਜਲੰਧਰ ਪੁਲਿਸ ਨੇ ਇਕ ਮਹਿਲਾ ਨੂੰ ਕਰੋੜਾਂ ਰੁਪਏ ਦੀ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਮਹਿਲਾ ਦੀ ਪਛਾਣ ਵਿਜੇ ਭਦਰਾ ਟੋਲੀ ਗੰਜ ਨੇਤਾ ਜੀ ਨਗਰ ਕਲਕੱਤਾ ਹਾਲ ਵਾਸੀ ਉਤਮ ਨਗਰ ਦਿੱਲੀ ਦੇ ਰੂਪ ‘ਚ ਹੋਈ ਹੈ।

ਹੋਰ ਪੜ੍ਹੋ: ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

Heroinਪੁਲਿਸ ਨੇ ਇਸ ਔਰਤ ਨੂੰ ਉਸ ਸਮੇਂ ਦਬੋਚਿਆ ਜਦੋਂ ਪੁਲਿਸ ਪਾਰਟੀ ਨੇ ਨੈਸ਼ਨਲ ਹਾਈਵੇ-1 ‘ਤੇ ਸਥਿਤ ਪਿੰਡ ਲਿੱਦੜਾਂ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਮਹਿਲਾ ਨੂੰ ਦਬੋਚ ਲਿਆ, ਜਿਸ ਦੌਰਾਨ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ। ਫਿਲਹਾਲ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News