Advertisment

ਪੰਜਾਬ 'ਚ ਹਾਲਾਤ ਖਰਾਬ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਇਹ ਕਦਮ, ਜਾਣੋ ਮਾਮਲਾ

author-image
Jashan A
New Update
ਪੰਜਾਬ 'ਚ ਹਾਲਾਤ ਖਰਾਬ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਇਹ ਕਦਮ, ਜਾਣੋ ਮਾਮਲਾ
Advertisment
ਪੰਜਾਬ ਚ ਹਾਲਾਤ ਖਰਾਬ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਇਹ ਕਦਮ, ਜਾਣੋ ਮਾਮਲਾ,ਜਲੰਧਰ: ਬੀਤੇ ਦਿਨ ਖੁਫੀਆਂ ਵਿੰਗ ਵੱਲੋਂ ਜਾਰੀ ਕੀਤੇ ਅਲਰਟ ਤੋਂ ਬਾਅਦ ਸੂਬੇ ਵਿੱਚ ਪੰਜਾਬ ਪੁਲਿਸ ਵੱਲੋਂ ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪੰਜਾਬ 'ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੰਦੇਹ ਜਤਾਈ ਜਾ ਰਹੀ ਹੈ। ਅੱਜ ਜਲੰਧਰ ਦੀ ਥਾਣਾ ਮਾਡਲ ਟਾਊਨ ਪੁਲਸ ਵਲੋਂ ਬੱਸ ਅੱਡੇ ਦੀ ਚੈਕਿੰਗ ਕੀਤੀ ਗਈ।ਜਿਸ ਦੌਰਾਨ ਪੁਲਿਸ ਵੱਲੋਂ ਬੱਸ ਅੱਡੇ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ। punjab ਇਸ ਮੌਕੇ ਐੱਸ. ਐੱਚ. ਓ. ਉਂਕਾਰ ਸਿੰਘ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਦ੍ਹੇ ਵੀ ਕੋਈ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਵੱਡੀ ਘਟਨਾ ਹੋਣ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਜਲੰਧਰਦੇ ਇੱਕ ਵਿੱਦਿਅਕ ਅਦਾਰੇ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕੀਤਾ ਸੀ। jalandharਇਹਨਾਂ ਨੌਜਵਾਨਾਂ ਦੇ ਸਬੰਧ ਪਾਕਿਸਤਾਨ ਦੇ ਵੱਡੇ ਅੱਤਵਾਦੀ ਸੰਗਠਨ ਨਾਲ ਸਨ। ਇਸ ਦੌਰਾਨ ਪੁਲਿਸ ਨੇ ਇਹਨਾਂ ਤੋਂ ਵੱਡੀ ਮਾਤਰਾ 'ਚ ਮਾਰੂ ਹਥਿਆਰ ਵੀ ਬਰਾਮਦ ਕੀਤੇ ਸਨ। ਨਾਲ ਹੀ ਪਠਾਨਕੋਟ ਵਿਚ ਵੀ ਅਣਪਛਾਤੇ ਲੋਕਾਂ ਹਥਿਆਰ ਦੀ ਨੋਕ 'ਤੇ ਕਾਰ ਵੀ ਖੋਹ ਲਈ ਗਈ ਸੀ, ਇਸ ਘਟਨਾ ਨੂੰ ਵੀ ਪੁਲਿਸ ਅੱਤਵਾਦੀ ਕਾਰਵਾਈ ਵਜੋਂ ਦੇਖ ਰਹੀ। —PTC News-
punjabi-news latest-punjabi-news jalandhar-news latest-news-in-punjabi latest-jalandhar-news news-in-punjabi news-from-punjab news-punjabi happening-news-from-punjab top-punjabi-news inteligence-news punjab-police-checking
Advertisment

Stay updated with the latest news headlines.

Follow us:
Advertisment