ਜਾਨੀਆਂ ਚਾਹਲ ਦੇ ਬੰਨ੍ਹ ‘ਚ ਪਿਆ 500 ਫੁੱਟ ਦਾ ਪਾੜ ਪੂਰਿਆ ਗਿਆ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

Flood

ਜਾਨੀਆਂ ਚਾਹਲ ਦੇ ਬੰਨ੍ਹ ‘ਚ ਪਿਆ 500 ਫੁੱਟ ਦਾ ਪਾੜ ਪੂਰਿਆ ਗਿਆ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ,ਜਲੰਧਰ: ਜਲੰਧਰ ਦੇ ਅਧੀਨ ਪੈਂਦੇ ਕਸਬਾ ਲੋਹੀਆਂ ਦੇ ਪਿੰਡ ਜਾਨੀਆਂ ਚਾਹਲ ਵਿਖੇ ਸਤਲੁਜ ਦਰਿਆ ‘ਚ 500 ਫੁੱਟ ਦਾ ਪਾੜ ਪਿਆ ਸੀ, ਉਸ ਨੂੰ ਅੱਜ ਫੌਜ ਡਰੇਨੇਜ ਵਿਭਾਗ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਜਿਸ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸ਼ਾਮਲ ਹਨ, ਉਹਨਾਂ ਦੀ ਮਦਦ ਨਾਲ ਅੱਜ ਪੂਰਾ ਕਰ ਲਿਆ ਗਿਆ ਹੈ।

Floodਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡ ਜਾਨੀਆ ਚਾਹਲ ਵਿਖੇ 500 ਫੁੱਟ ਚੋੜੇ ਪਾੜ ਨੂੰ ਪੂਰਾ ਕਰਨ ਦੇ ਲਈ ਅੱਜ ਭਾਰਤੀ ਫੌਜ, ਮਨਰੇਗਾ ਕਰਮਚਾਰੀਆਂ, ਡਰੇਨੇਜ ਵਿਭਾਗ ਦੇ ਠੇਕੇਦਾਰਾਂ ਦੇ ਮਜ਼ਦੂਰ, ਹੁਨਰਮੰਦ ਮਕੈਨਿਕ, ਪੰਚਾਇਤਾਂ, ਵਲੰਟੀਅਰਾਂ ਵੱਲੋਂ ਭਾਰੀ ਕੋਸ਼ਿਸ਼ਾਂ ਕੀਤੀਆਂ ਗਈਆਂ।

ਹੋਰ ਪੜ੍ਹੋ: ਬੱਸ-ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ, 10 ਜ਼ਖਮੀ

Floodਸ਼ਰਮਾ ਨੇ ਕਿਹਾ ਕਿ ਭਾਰਤੀ ਸੈਨਾ, ਡਰੇਨੇਜ ਵਿਭਾਗ ਅਤੇ ਸੰਤ ਸੀਚੇਵਾਲ ਸਮੇਤ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਖਤ ਯਤਨਾਂ ਸਦਕਾ ਅੱਜ ਸਵੇਰੇ ਇਹ ਵਿਸ਼ਾਲ ਕਾਰਜ ਸੰਪੰਨ ਹੋਇਆ।

Floodਤੁਹਾਨੂੰ ਦੱਸ ਦਈਏ ਕਿ ਜਾਨੀਆਂ ਚਾਹਲ ਵਿਖੇ ਬੰਨ੍ਹ ‘ਚ ਪਾੜ ਪੈਣ ਕਾਰਨ ਲੋਹੀਆ ਦੇ ਕਈ ਪਿੰਡ ਪਾਣੀ ਦੀ ਚਪੇਟ ‘ਚ ਆ ਗਏ ਸਨ। ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਲੋਕ ਆਪਣੇ ਘਰ-ਬਾਰ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਸਨ। ਹੁਣ ਇਸ ਬੰਨ੍ਹ ਨੂੰ ਰੋਕੇ ਤੋਂ ਬਾਅਦ ਕਈ ਪਿੰਡਾਂ ਦੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ।

-PTC News