ਜਲੰਧਰ: ਪੁਲਿਸ ਨੇ ਇੱਕ ਬੰਦ ਘਰ ‘ਚੋਂ ਵੱਡੀ ਮਾਤਰਾ ‘ਚ ਸ਼ਰਾਬ ਕੀਤੀ ਬਰਾਮਦ, ਦੇਖੋ ਤਸਵੀਰਾਂ

ਜਲੰਧਰ: ਪੁਲਿਸ ਨੇ ਇੱਕ ਬੰਦ ਘਰ ‘ਚੋਂ ਵੱਡੀ ਮਾਤਰਾ ‘ਚ ਸ਼ਰਾਬ ਕੀਤੀ ਬਰਾਮਦ, ਦੇਖੋ ਤਸਵੀਰਾਂ ,ਜਲੰਧਰ: ਜਲੰਧਰ ‘ਚ ਪੰਜਾਬ ਪੁਲਿਸ ਨੇ ਇੱਕ ਇਕ ਬੰਦ ਘਰ ‘ਤੋਂ ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ ਕੀਤੀ ਹੈ। ਮੌਕੇ ਤੋਂ 100 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਸ਼ਰਾਬ ਕਿਸ ਦੀ ਹੈ, ਅਜੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ:ਅਜਨਾਲਾ ਦੇ ਇੱਕ ਘਰ ‘ਚੋਂ 3 ਔਰਤਾਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ

ਏਸੀਪੀ ਵੈਸਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਕੋਟ ਬਸਤੀ ਸ਼ੇਖ ‘ਚ ਘਰ ਦੇ ਬਾਹਰ ਤਾਲੇ ਲੱਗੇ ਹਨ ਤੇ ਅੰਦਰ ਸ਼ਰਾਬ ਦੀ ਵੱਡੀ ਖੇਪ ਮੌਜੂਦ ਹੈ, ਜਿਸ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਛਾਪੇਮਾਰੀ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਵੀ ਇਸੇ ਥਾਂ ਦੇ ਕੋਲ ਸ਼ਰਾਬ ਦਾ ਟਰੱਕ ਬਰਾਮਦ ਹੋਇਆ ਸੀ, ਜਿਸ ‘ਚ 400 ਪੇਟੀਆਂ ਸ਼ਰਾਬ ਸੀ।

-PTC News