ਜਲੰਧਰ: ਪਿਸਤੌਲ ਦੀ ਨੋਕ ‘ਤੇ ਠੇਕਿਆਂ ਤੋਂ ਲੁੱਟਦੇ ਸੀ ਸ਼ਰਾਬ ਤੇ ਪੈਸੇ, ਚੜ੍ਹੇ ਪੁਲਿਸ ਅੜਿੱਕੇ

drug

ਜਲੰਧਰ: ਪਿਸਤੌਲ ਦੀ ਨੋਕ ‘ਤੇ ਠੇਕਿਆਂ ਤੋਂ ਲੁੱਟਦੇ ਸੀ ਸ਼ਰਾਬ ਤੇ ਪੈਸੇ, ਚੜ੍ਹੇ ਪੁਲਿਸ ਅੜਿੱਕੇ,ਜਲੰਧਰ: ਪੰਜਾਬ ‘ਚ ਆਏ ਦਿਨ ਚੋਰ ਅਤੇ ਲੁਟੇਰੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਧਰ ਦੂਸਰੇ ਪਾਸੇ ਹੁਣ ਪੁਲਿਸ ਵੀ ਇਨ੍ਹਾਂ ਤੇ ਕਾਫੀ ਸਖਤ ਦਿਖਾਈ ਦੇ ਰਹੀ ਹੈ।ਇਸ ਦੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਪੰਜ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਰਾਤ ਦੇ ਸਮੇਂ ਜਲੰਧਰ ਦੇ ਪੇਂਡੂ ਇਲਾਕਿਆਂ ਵਿੱਚ ਸ਼ਰਾਬ ਦੇ ਠੇਕਿਆਂ ਤੇ ਲੁੱਟਮਾਰ ਕਰਦੇ ਸੀ।

drugਇਸ ਮਾਮਲੇ ਸਬੰਧੀ ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਜਲੰਧਰ ਦੇ ਜੰਡਿਆਲਾ ਨਕੋਦਰ ਰੋਡ ਉੱਤੇ ਪਿੰਡ ਸ਼ੰਕਰ ਲਾਗੇ ਇੱਕ ਸਕਾਰਪੀਓ ਗੱਡੀ ਨੂੰ ਰੋਕਿਆ। ਜਿਸ ਵਿੱਚ ਪੰਜ ਨੌਜਵਾਨ ਸਵਾਰ ਸੀ।

ਪੁਲਿਸ ਨੇ ਜਦ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਬੱਤੀ ਬੋਰ ,ਇੱਕ ਦੇਸੀ ਪਿਸਤੌਲ ਤਿੰਨ ਸੌ ਪੰਦਰਾਂ ਬੋਰ , ਦੋ ਤੇਜ਼ਧਾਰ ਦਾਤਰ ਅਤੇ ਤਿੰਨ ਜ਼ਿੰਦਾ ਰਾਉਂਡ ਬਰਾਮਦ ਕੀਤੇ।

ਹੋਰ ਪੜ੍ਹੋ: ਬਠਿੰਡਾ: ਅਸਲੀ ਵਰਦੀ ‘ਚ ਨਕਲੀ SSP, ਚੜ੍ਹਿਆ ਪੁਲਿਸ ਅੜਿੱਕੇ

drugਪੁਲਿਸ ਨੇ ਜਦ ਇਨ੍ਹਾਂ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਇਹ ਲੋਕ ਰਾਤ ਦੇ ਸਮੇਂ ਸ਼ਰਾਬ ਦੇ ਠੇਕਿਆਂ ਉੱਤੇ ਮੌਜੂਦ ਕਰਿੰਦਿਆਂ ਨੂੰ ਪਿਸਤੌਲ ਦੀ ਨੋਕ ਤੇ ਡਰਾ ਕੇ ਉਨ੍ਹਾਂ ਕੋਲੋਂ ਕੈਸ਼ ਅਤੇ ਸ਼ਰਾਬ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

drugਫਿਲਹਾਲ ਪੁਲਿਸ ਇਨ੍ਹਾਂ ਲੋਕਾਂ ਤੋਂ ਹੋਰ ਪੁੱਛਗਿਛ ਕਰ ਰਹੀ ਹੈ ਤਾਂ ਕਿ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਨੂੰ ਟਰੇਸ ਕੀਤਾ ਜਾ ਸਕੇ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਉੱਤੇ ਪਹਿਲੇ ਵੀ ਲੁੱਟ ਦੇ ਕਈ ਮਾਮਲੇ ਦਰਜ ਹਨ।

-PTC News