ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ ‘ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ

jld
ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ 'ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ

ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ ‘ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ,ਜਲੰਧਰ: ਪੰਜਾਬ ‘ਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਹੀ ਸਿਆਸੀ ਪਾਰਾ ਗਰਮਾ ਰਿਹਾ ਹੈ। ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਅੱਜ ਪੰਜਾਬ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ।

jld
ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ ‘ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ

ਹੋਰ ਪੜ੍ਹੋ:ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ,ਕੇਜਰੀਵਾਲ ਦੀ ਉੱਡੀ ਰਾਤਾਂ ਦੀ ਨੀਂਦ

ਜਿਸ ਦੌਰਾਨ ਅੱਜ ਜਲੰਧਰ ‘ਚ ਅੰਤਿਮ ਦਿਨ ਕਾਂਗਰਸ, ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸਾਰਾ ਫੋਕਸ ਮੌਸਮ ਦੇ ਮੱਦੇਨਜ਼ਰ ਰੋਡ ਸ਼ੋਅ ‘ਤੇ ਹੀ ਰੱਖਿਆ।ਅਕਾਲੀ ਦਲ ਤੇ ਭਾਜਪਾ ਦੇ ਸੁਯੰਕਤ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਬੇਟੇ ਤੇ ਨੂੰਹ ਸਮੇਤ ਵੱਖ-ਵੱਖ ਇਲਾਕਿਆਂ ‘ਚ ਰੋਡ ਸ਼ੋਅ ਕੱਢ ਕੇ ਦਮ ਦਿਖਾਇਆ।

jld
ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ ‘ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ

ਅਕਾਲੀ ਦਲ ਦੇ ਰੋਡ ਸ਼ੋ ‘ਚ ਵਰਕਰਾਂ ਅਤੇ ਸ਼ਹਿਰ ਦੇ ਲੋਕਾਂ ਦਾ ਭਰਵਾਂ ਇੱਕਠ ਦੇਖਣ ਨੂੰ ਮਿਲਿਆ।ਇਸ ਮੌਕੇ ਸਹਿਰੀ ਲੋਕਾਂ ਵੱਲੋਂ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਅਟਵਾਲ ਨੂੰ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ‘ਚ ਭੇਜਿਆ ਜਾਵੇਗਾ।

ਹੋਰ ਪੜ੍ਹੋ:ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ.ਐੱਸ. ਫੂਲਕਾ ਨੇ ਇਸ ਵਜ੍ਹਾ ਕਰਕੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

jld
ਜਲੰਧਰ: ਮੀਂਹ ਦੇ ਬਾਵਜੂਦ ਸਿਆਸਤ ਦਾ ਪਾਰਾ ਰਿਹਾ ਸਿਖ਼ਰ ‘ਤੇ, ਆਖਰੀ ਦਿਨ ਵੱਖ-ਵੱਖ ਪਾਰਟੀਆਂ ਨੇ ਕੱਢੇ ਰੋਡ ਸ਼ੋਅ

ਉੱਥੇ ਚੌਧਰੀ ਸੰਤੋਖ ਸਿੰਘ ਨੇ ਵੀ ਆਪਣੇ ਸਮਰਥਕਾਂ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਰੋਡ ਸ਼ੋਅ ਕੱਢਿਆ।ਉੱਧਰ, ਜਲੰਧਰ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾਰਇਡ ਜਸਟਿਸ ਜੋਰਾ ਸਿੰਘ ਦੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਅਰਬਨ ਅਸਟੇਟ ਸਥਿਤ ਆਪਣੇ ਚੋਣਾਵੀਂ ਦਫ਼ਤਰ ਤੋਂ ਇਕ ਵਜੇ ਰੋਡ ਸ਼ੋਅ ਕੱਢਿਆ।

-PTC News