ਜਲੰਧਰ: ਮਾਂ-ਧੀ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਆਤਮਹੱਤਿਆ, ਫੈਲੀ ਸਨਸਨੀ

train

ਜਲੰਧਰ: ਮਾਂ-ਧੀ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਆਤਮਹੱਤਿਆ, ਫੈਲੀ ਸਨਸਨੀ,ਜਲੰਧਰ: ਜਲੰਧਰ ਦੇ ਸੋਡਲ ਫਾਟਕ ਨੇੜੇ ਇੱਕ ਮਹਿਲਾ ਨੇ ਆਪਣੀ ਬੇਟੀ ਸਮੇਤ ਟਰੇਨ ਅੱਗੇ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

trainਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ-ਸ੍ਰੀ ਅੰਮ੍ਰਿਤਸਰ ਐਕਸਪ੍ਰੈੱਸ ਸੋਡਲ ਫਾਟਕ ਦੇ ਨਜ਼ਦੀਕ ਤੋਂ ਗੁਜ਼ਰ ਰਹੀ ਸੀ ਕਿ ਅਚਾਨਕ ਗੇਟਮੈਨ ਦੇ ਚੀਖਣ ਦੀ ਅਵਾਜ਼ ਆਉਣ ਲੱਗੀ ਅਤੇ ਇੱਕ ਦਮ ਪਤਾ ਚੱਲਿਆ ਕਿ ਇੱਕ ਮਾਂ ਨੇ ਆਪਣੀ ਧੀ ਦੇ ਨਾਲ ਟ੍ਰੇਨ ਦੇ ਅੱਗੇ ਛਾਲ ਮਾਰ
ਜਾਨ ਦੇ ਦਿੱਤੀ ਹੈ।

ਹੋਰ ਪੜ੍ਹੋ:ਫਿਰ ਮਹਿੰਗਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

trainਫਿਲਹਾਲ ਅਜੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀ ਹੋ ਸਕੀ ਹੈ। ਇਸ ਦਾ ਪਤਾ ਚੱਲਦਿਆਂ ਹੀ ਜੀ.ਆਰ.ਪੀ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News