ਜਲੰਧਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 5 ਕਿਲੋ ਅਫੀਮ ਸਮੇਤ 1 ਗ੍ਰਿਫਤਾਰ

ਜਲੰਧਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 5 ਕਿਲੋ ਅਫੀਮ ਸਮੇਤ 1 ਗ੍ਰਿਫਤਾਰ,ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀ ਆਈ ਏ ਸਟਾਫ ਨੇ ਇੱਕ ਤਸਕਰ ਨੂੰ 5 ਕਿੱਲੋ ਅਫੀਮ ਸਮੇਤ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਗਿਰਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਸ਼ਨਾਖਤ ਅਵਨੀਤ ਗਿਰੀ ਵਾਸੀ ਨਿਊ ਕੰਪਨੀ ਬਾਗ਼ ਲੁਧਿਆਣਾ ਵਜੋਂ ਹੋਈ ਹੈ।

ਪੁਲਿਸ ਨੇ ਅਫੀਮ ਦੀ ਤਸਕਰੀ ਚ ਵਰਤਿਆ ਜਾ ਰਿਹਾ ਕੰਟੇਨਰ ਵੀ ਕਬਜ਼ੇ ਚ ਲੈ ਲਿਆ ਹੈ। ਪੁਲਿਸ ਮੁਤਾਬਿਕ ਇਹ ਤਸਕਰ ਰਾਜਸਥਾਨ ਤੋਂ ਨਸ਼ੇ ਦੀ ਖੇਪ ਲੈ ਕੇ ਪੰਜਾਬ ਆ ਰਿਹਾ ਸੀ, ਜਿਸ ਨੂੰ ਪੁਲਿਸ ਨੇ ਜਲੰਧਰ ਨੇੜਿਓਂ ਗਿਰਫ਼ਤਾਰ ਕਰ ਲਿਆ।

ਹੋਰ ਪੜ੍ਹੋ:ਜਲੰਧਰ: ਮਹਿਲਾ ਦੇ ਗੁੱਸੇ ਦਾ ਸ਼ਿਕਾਰ ਹੋਇਆ ਪਤੀ

ਪੀ. ਪੀ. ਐੱਸ. ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਦੀ ਟੀਮ ਨਾਕੇ ਦੌਰਾਨ ਮੈਕਡਾਨਲਡ ਟੀ-ਪੁਆਇੰਟ ‘ਤੇ ਮੌਜੂਦ ਸੀ। ਇਕ ਮੁਖਬਰ ਵੱਲੋਂ ਇਤਲਾਹ ਮਿਲਣ ‘ਤੇ ਇਸ ਤਸਕਰ ਨੂੰ ਮੈਕਡਾਲਡ ਟੀ- ਪੁਆਇੰਟ ‘ਤੇ ਕਾਬੂ ਕੀਤਾ ਗਿਆ।

ਜਦੋਂ ਪੁਲਸ ਨੇ ਰੋਕ ਕੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਦੇ ਕੈਬਿਨ ‘ਚੋਂ 5 ਕਿਲੋ ਅਫੀਮ ਬਰਾਮਦ ਕੀਤੀ ਗਈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News