Wed, Apr 24, 2024
Whatsapp

ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ

Written by  Jashan A -- January 09th 2019 06:52 PM -- Updated: January 10th 2019 01:31 PM
ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ

ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ

ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ,ਜਲੰਧਰ: ਅਜੋਕੇ ਦੌਰ 'ਚ ਅਜਿਹਾ ਕੋਈ ਖੇਤਰ ਨਹੀਂ ਹੈ, ਜਿਥੇ ਔਰਤਾਂ ਨੇ ਮੱਲ੍ਹਾਂ ਨਾ ਮਾਰੀਆਂ ਹੋਣ ਅਤੇ ਜਦੋਂ ਗੱਲ ਪੰਜਾਬ ਦੀਆਂ ਧੀਆਂ ਦੀ ਹੋਵੇ ਤਾਂ ਇਹ ਕੁੜੀਆਂ ਨੇ ਹਮੇਸ਼ਾ ਹੀ ਮੋਹਰੀ ਰਹੀਆਂ ਹਨ ਫਿਰ ਖੇਤਰ ਭਾਵੇਂ ਕੋਈ ਹੋਵੇ। [caption id="attachment_238332" align="aligncenter" width="300"]jalandhar ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ[/caption] ਪੰਜਾਬ ਚ ਪਿਛਲੇ ਦਿਨੀਂ ਪਟਵਾਰੀਆਂ ਦੀਆਂ ਸਿੱਧੀਆਂ ਭਰਤੀਆਂ ਹੋਈਆਂ ਅਤੇ ਇਨ੍ਹਾਂ ਭਰਤੀਆਂ ਚ ਲੜਕੀਆਂ ਨੇ ਬਤੌਰ ਪਟਵਾਰੀ ਸਿੱਧਾ ਭਰਤੀ ਹੋ ਕੇ ਕਾਰਜ ਭਾਰ ਸੰਭਾਲਿਆ। ਮਾਲ ਮਹਿਕਮੇ ਦੇ ਅਫਸਰਾਂ ਦੀਆਂ ਮੰਨੀਏ ਤਾਂ ਆਜ਼ਾਦ ਭਾਰਤ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੇ ਬਤੌਰ ਪਟਵਾਰੀ ਸਿੱਧੀ ਨਿਯੁਕਤੀ ਹਾਸਿਲ ਕੀਤੀ ਹੋਵੇ। [caption id="attachment_238333" align="aligncenter" width="300"]jalandhar ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ[/caption] ਜਲੰਧਰ 'ਚ ਚੁਣੇ ਗਏ 34 ਪਟਵਾਰੀਆਂ ਵਿਚੋਂ 7 ਪਟਵਾਰੀ ਔਰਤਾਂ ਹਨ। ਇਸ ਦੀ ਚੋਣ 2016 ਦੇ ਬੈਚ 'ਚ ਹੋਈ ਸੀ। ਸਾਲ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਸੋਮਵਾਰ ਨੂੰ ਇਨ੍ਹਾਂ ਨੇ ਆਪਣੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲ ਲਿਆ ਹੈ। ਇਨ੍ਹਾਂ 7 ਔਰਤਾਂ ਵਿਚੋਂ 4 ਨੇ ਜਲੰਧਰ ਦੇ ਪਟਵਾਰਖਾਨੇ 'ਚ ਬਤੌਰ ਪਟਵਾਰੀ ਅਤੇ ਬਾਕੀ ਤਿੰਨ ਨੇ ਫਿਲੌਰ ਤਹਿਸੀਲ ਦੇ ਖੇਤਰ ਵਿਚ ਕਾਰਜ ਭਾਰ ਸੰਭਾਲਿਆ ਹੈ। ਜਲੰਧਰ ਦੇ ਪਟਵਾਰਖਾਨੇ ਚ ਤਾਇਨਾਤ ਇਨ੍ਹਾਂ ਲੜਕੀਆਂ ਨਾਲ ਜਦੋ ਗੱਲਬਾਤ ਕੀਤੀ ਗਈ ਤਾਂ ਉਨਾਂ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਇਸ ਨਿਯੁਕਤੀ ਤੋਂ ਬੇਹੱਦ ਉਤਸਾਹਿਤ ਹਨ ਅਤੇ ਉਹ ਬੇਝਿਜਕ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ। [caption id="attachment_238334" align="aligncenter" width="300"]jalandhar ਹੁਣ ਜ਼ਮੀਨਾਂ ਦੇ ਫ਼ੈਸਲੇ ਕਰਨਗੀਆਂ ਧੀਆਂ, ਜਲੰਧਰ 'ਚ 7 ਲੜਕੀਆਂ ਨੇ ਸੰਭਾਲਿਆ ਪਟਵਾਰੀ ਦਾ ਅਹੁਦਾ[/caption] ਕਬਿਲੇਗੌਰ ਹੈ ਕਿ ਹੁਣ ਤੱਕ ਜ਼ਮੀਨੀ ਮਾਪ ਦੰਡ ਕਰਨ ਲਈ ਮਰਦਾਂ ਦਾ ਹੀ ਇਸ ਖੇਤਰ ਵਿਚ ਕਬਜ਼ਾਂ ਰਿਹਾ ਹੈ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੇ ਪੱਧਰ 'ਤੇ ਸਿੱਧੀ ਭਰਤੀ ਲਈ ਔਰਤਾਂ ਦੀ ਨਿਯੁਕਤੀ ਹੋਈ ਹੈ।ਅਜਿਹਾ ਨਹੀਂ ਹੈ ਕਿ ਪਟਵਾਰੀ ਦੀ ਨਿਯੁਕਤੀ ਲਈ ਕਦੇ ਕੋਈ ਰੋਕ ਲੱਗੀ ਹੋਵੇ ਪਰ ਹੁਣ ਤੱਕ ਕਦੇ ਐਪਲੀਕੇਸ਼ਨਾਂ ਹੀ ਨਹੀਂ ਆਈਆਂ ਹਨ। ਸਿਰਫ ਇਕਾ ਦੁਕਾ ਕੇਸ ਮੌਤ ਤੋਂ ਬਾਅਦ ਰਾਖਵੇਂ ਅਹੁਦੇ ਲਈ ਹੀ ਭਰਤੀ ਹੋਈ ਹੈ। ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਭਰਤੀ ਲਈ ਵੱਡੇ ਪੱਧਰ 'ਤੇ ਅਰਜ਼ੀਆਂ ਆਈਆਂ। -PTC News


Top News view more...

Latest News view more...